June 2, 2026 3:16 am

ਥਾਈਲੈਂਡ ’ਚ ਸੈਨਾ ਪ੍ਰਮੁੱਖ ਨੇ ਖੁਦ ਨੂੰ ਕਾਰਜ਼ਕਾਰੀ ਪ੍ਰਧਾਨ ਮੰਤਰੀ ਘੋਸ਼ਿਤ ਕੀਤਾ

Page-1_14 ਬੈਂਕਾਕ, 23 ਮਈ (ਪੀ.ਟੀ.)-ਥਾਈਲੈਂਡ ਦੇ ਸੈਨਿਕ ਪ੍ਰਮੁੱਖ ਪ੍ਰਯੁਥ ਚਾਨ-ਓਛਾ ਨੇ ਖੁਦ ਨੂੰ ਦੇਸ਼ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਘੋਸ਼ਿਤ ਕੀਤਾ ਹੈ। ਉਹ ਸਥਾਈ ਰੂਪ ਨਾਲ ਕਿਸੇ ਨੇਤਾ ਦੀ ਚੋਣ ਤੱਕ ਇਸ ਅਹੁਦੇ ’ਤੇ ਬਣੇ ਰਹਿਣਗੇ। ਬੈਂਕਾਕ ਪੋਸਟ ਅਨੁਸਾਰ ਨੈਸ਼ਨਲ ਪੀਸ ਐਂਡ ਆਰਡਰ ਮੈਨਟੈਨਿੰਗ ਕੌਂਸਲ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੁਝ ਕਾਨੂੰਨ ’ਚ ਇਸ ਤਰ੍ਹਾਂ ਦਾ ਗੱਲ ਕਹੀ ਗਈ ਹੈ ਕਿ ਪ੍ਰਧਾਨ ਮੰਤਰੀ ਕੋਲ ਨਿਯਮਾਂ ਦੇ ਤਹਿਤ ਕਾਰਵਾਈ ਕਰਨ ਦਾ ਅਧਿਕਾਰ ਹੈ, ਪ੍ਰਯੁਥ ਚਾਨ-ਓਛਾ ਅਤੇ ਉਨ੍ਹਾਂ ਦੇ ਨਿਯੁਕਤ ਨੇਤਾ ਕੁਝ ਸਮਾਂ ਲਈ ਸੱਤਾ ਸੰਭਾਲਨਗੇ। ਤਖਤਾ ਪਲਟ ਤੋਂ ਬਾਅਦ ਐੱਨ.ਪੀ.ਓ.ਐੱਮ.ਸੀ. ਨੇ ਅਸਥਾਈ ਰੂਪ ਨਾਲ ਦੇਸ਼ ਦੇ ਸੰਵਿਧਾਨ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ। ਸਰਕਾਰ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਪਰ ਸੈਨੇਟ ਅਤੇ ਏਜੰਸੀਆਂ ਪਹਿਲਾਂ ਦੀ ਤਰ੍ਹਾਂ ਦਾ ਕੰਮ ਕਰ ਸਕਣਗੀਆਂ।

Send this to a friend