ਹੁਸ਼ਿਆਰਪੁਰ, 14 ਅਕਤੂਬਰ (ਤਰਸੇਮ ਦੀਵਾਨਾ)- 2019 ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਬਿੱਲਾਂ ਦੀ ਰਸੀਦ ਕੰਪਿਊਟਰਰਾਇਜ ਦਿੱਤੀ ਜਾ ਰਹੀ ਹੈ ਕਿਸੇ ਵੀ ਬ੍ਰਰਾਂਚ ਵਿੱਚ ਬਿੱਲ ਦੀ ਪੇਮੈੰਟ ਪ੍ਰਾਪਤ ਕਰਨ ਉਪਰੰਤ ਰਸੀਦ
ਮੈਨੂਅਲ ਨਹੀ ਦਿੱਤੀ ਜਾਵੇਗੀ ਉਹਨਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਵਿਖੇ ਕਿਸੇ ਵੀ ਬਿੱਲ ਦੀ ਅਦਾਇਗੀ ਕਰਨ ਉਪਰੰਤ ਕੰਪਿਊਟਰਾਇਜ਼ਡ ਰਸੀਦ ਹੀ ਪ੍ਰਾਪਤ ਕਰਨ ਅਤੇ ਬਿੱਲ ਦੀ ਅਦਾਇਗੀ ਕਰਨ ਸਮੇਂ ਆਪਣਾ ਮੋਬਾਇਲ ਨੰਬਰ ਵੀ ਦੇਣ ਤਾਂ ਜ਼ੋ ਉਹਨਾ ਨੂੰ ਮੋਬਾਇਲ ਤੇ ਬਿੱਲ ਦੀ ਪ੍ਰਾਪਤੀ ਦਾ ਮੈਸੇਜ਼ ਵੀ ਭੇਜਿਆ ਜਾ ਸਕੇ।



