ਚੰਡੀਗੜ੍ਹ, 22 ਮਈ (ਪੀ.ਟੀ.)-ਅਕਾਲੀ ਮੰਤਰੀ ਸਵਰਣ ਸਿੰਘ ਫਿਲੌਰ ਦੇ ਅਸਤੀਫੇ ਤੋਂ ਬਾਅਦ ਇਹ ਕਿਆਸ ਲਗਾਇਆ ਜਾ ਰਿਹਾ ਹੈ ਕਿ ਕੁੱਝ ਹੋਰ ਅਕਾਲੀ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ। ਅਜਿਹੇ ਚਾਰ ਦੇ ਕਰੀਬ ਹੋਰ ਮੰਤਰੀ ਹਨ ਜਿਨ੍ਹਾਂ ਦੇ ਕੰਮ-ਕਾਜ ਉੱਪਰ ਗੰਭੀਰ ਕਿੰਤੂ-ਪ੍ਰੰਤੂ ਲੱਗ ਰਹੇ ਹਨ। ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਿਜੀ ਤੌਰ ਤੇ ਅਜਿਹੇ ਮੰਤਰੀਆਂ ਦੀੇ ਪਹਿਚਾਣ ਵਿੱਚ ਲੱਗੇ ਹੋਏ ਹਨ।