ਨਵੀਂ ਦਿੱਲੀ, 22 ਮਈ (ਪੀ.ਟੀ.)-ਆਮ ਆਦਮੀ ਪਾਰਟੀ ਦੇ ਸੰਯੋਜਕ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ’ਚ ਆਪਣੀ ਰਾਤ ਗੁਜ਼ਾਰੀ। ਪਟਿਆਲਾ ਕੋਰਟ ਦੇ ਆਦੇਸ਼ ਦੇ ਖਿਲਾਫ ਕੇਜਰੀਵਾਲ ਅੱਜ ਦਿੱਲੀ ਹਾਈਕੋਰਟ ਜਾਂ ਦਿੱਲੀ ਸੈਸ਼ਨ ਕੋਰਟ ’ਚ ਅਰਜ਼ੀ ਦਰਜ ਕਰ ਸਕਦੇ ਹਨ। ਗੌਰਤਲਬ ਹੈ ਕਿ ਕੇਜਰੀਵਾਲ ਨੂੰ ਭਾਜਪਾ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਦੀ ਮਾਣਹਾਨੀ ਦੇ ਮਾਮਲੇ ’ਚ ਬੁੱਧਵਾਰ ਨੂੰ ਪਟਿਆਲਾ ਹਾਉਸ ਕੋਰਟ ਨੇ ਬੇਲ ਬਾਂਡ ਨਾ ਭਰਨ ਤੋਂ ਬਾਅਦ 23 ਮਈ ਤੱਕ ਲਈ ਕਾਨੂੰਨੀ ਹਿਰਾਸਤ ’ਚ ਤਿਹਾੜ ਜੇਲ੍ਹ ਭੇਜ ਦਿੱਤਾ ਸੀ।