ਨਵੀਂ ਦਿੱਲੀ, 22 ਮਈ (ਵਿਸ਼ਵ ਵਾਰਤਾ)-2014 ਦੀਆਂ ਆਮ ਚੋਣਾਂ ਵਿੱਚ 8251 ਉਮੀਦਵਾਰਾਂ ਨੇ ਚੋਣਾਂ ਲੜੀਆਂ, ਜਿਹਨਾਂ ਵਿਚੋਂ 668 ਮਹਿਲਾਵਾਂ ਅਤੇ 7578 ਪੁਰਸ਼ ਉਮੀਦਵਾਰ ਸਨ। ਇਹਨਾਂ ਚੋਣਾਂ ਵਿੱਚ 61 ਮਹਿਲਾਵਾਂ ਸਾਂਸਦ ਮੈਂਬਰ ਚੁਣੀਆਂ ਗਈਆਂ ਜਦ ਕਿ 2009 ਦੀਆਂ ਚੋਣਾਂ ਵਿਚ 59 ਮਹਿਲਾਵਾਂ ਉਮੀਦਵਾਰ ਚੁਣੀਆਂ ਗਈਆਂ ਸਨ। 16ਵੀਂ ਲੋਕ ਸਭਾ ਵਿੱਚ ਮਹਿਲਾ ਉਮੀਦਵਾਰਾਂ ਦੀ ਜਿੱਤ 9.13 ਫੀਸਦ ਰਹੀ ।