ਅਹਿਮਦਾਬਾਦ, 22 ਮਈ (ਪੀ.ਟੀ.)-ਗੁਜਰਾਤ ਪੁਲਿਸ ਨੇ ਬੀਤੇ ਦਿਨ ਇਕ ਸਥਾਨਕ ਅਦਾਲਤ ’ਚ ਇਕ ਰਿਪੋਰਟ ਪੇਸ਼ ਕਰਕੇ ਕਿਹਾ ਕਿ ਨਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਪਣੀ ਵਿਆਹ ਸਬੰਧੀ ਸਥਿਤੀ ਦਾ ਖੁਲਾਸਾ ਨਾ ਕਰਕੇ ਕੋਈ ਭਿਆਨਕ ਅਪਰਾਧ ਨਹੀਂ ਕੀਤਾ ਹੈ। ਆਪ ਨੇਤਾ ਨਿਸ਼ਾਂਤ ਵਰਮਾ ਨੇ ਅਦਾਲਤ ’ਚ ਅਰਜ਼ੀ ਦਾਇਰ ਕਰਕੇ ਪੁਲਿਸ ਨੂੰ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਕਿ ਉਹ 2012 ਦੇ ਚੋਣ ਹਲਫਨਾਮੇ ’ਚ ਵਿਆਹ ਸਬੰਧੀ ਸਥਿਤੀ ਦਾ ਖੁਲਾਸਾ ਨਾ ਕਰਨ ਨੂੰ ਲੈ ਕੇ ਮੋਦੀ ਖਿਲਾਫ਼ ਸ਼ਿਕਾਇਤ ਦਰਜ ਕਰੇ। ਮੋਦੀ ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ’ਚ ਹਲਫਨਾਮੇ ’ਚ ਵਿਆਹ ਜਾਣਕਾਰੀ ਨੂੰ ਦ¤ਸਣ ਵਾਲਾ ਖਾਨਾ ਖਾਲੀ ਛ¤ਡ ਦਿੰਦੇ ਸਨ। ਇਸ ਵਾਰ ਉਨ੍ਹਾਂ ਨੇ ਵਡੋਦਰਾ ਲੋਕ ਸਭਾ ਸੀਟ ਲਈ ਨਮਾਂਕਨ ਦੌਰਾਨ ਆਪਣੀ ਪਤਨੀ ਜਸੋਧਾਬੇਨ ਦੇ ਨਾਂਅ ਦੀ ਪੁਸ਼ਟੀ ਕੀਤੀ ਤੇ ਐਲਾਨ ਕੀਤਾ ਕਿ ਉਹ ਵਿਆਹੇ ਹੋਏ ਹਨ।