June 1, 2026 9:27 pm

ਸੰਨ 2014 : ਮੀਡੀਆ ਅਤੇ ਰਾਜਨੀਤਿਕ ਪਾਰਟੀਆਂ

ਸ. ਚਰਨਜੀਤ ਸਿੰਘ ਚੰਨੀ
ਚੇਅਰਮੈਨ,
ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼
ਫੋਨ – 98140-60007
ੲਮੳਲਿ-ਮੲਦੳਿ0ਚਟਗਰੋੁਪ.ਨਿ

2014 ਦੀਆਂ ਚੌਣਾਂ ਖਤਮ ਹੋ ਚੁਕੀਆਂ ਹਨ। ਹੁਣ ਐਨ.ਡੀ.ਏ ਦੀ ਸਰਕਾਰ ਬਨਣਾ ਤੈ ਹੈ। ਇਸ ਵਾਰ ਲੋਕ ਸਭਾ ਚੌਣਾਂ ਦੇ ਵਿੱਚ ਮੀਡਿਆ ਦੇ ਇੱਕ ਤਰਫਾ ਕੰਮ ਕਰਨ ਦੇ ਢੰਗ ਨੂੰ ਵੀ ਅਲੋਚਣਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਵਿੱਚ ਕਿਨ੍ਹੀ ਕੂ ਸਚਾਈ ਹੈ, ਇਹ ਤੈ ਕਰਨਾ ਬਹੁਤ ਹੀ ਮੁਸ਼ਕਿਲ ਹੈ। ਅੱਜ ਟੀ.ਵੀ ਤੇ ਕਿਸੀ ਵੀ ਪਾਰਟੀ ਨੂੰ ਕਿਨ੍ਹਾ ਕੂ ਦਿਖਾਉਣਾ ਹੈ ਅਤੇ ਕਿਸ ਤਰ੍ਹਾਂ ਦਿਖਾਉਣਾ ਹੈ। ਇਸ ਦੇ ਨਾਲ ਕਿਸ ਪਾਰਟੀ ਨੂੰ ਕਿਨ੍ਹਾਂ ਕੂ ਲਾਭ ਪਹੁੰਚਾਉਣਾ ਹੈ ਅਤੇ ਮਤਦਾਤਾ ਕੀ ਦੇਖਣਾ ਅਤੇ ਪੜ੍ਹਣਾ ਚਾਹੁੰਦਾ ਹੈ ਅਤੇ ਉਸਦੀ ਸੋਚ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਨਾ ਹੈ, ਇਹ ਸਭ ਕੁੱਝ ਮੀਡਿਆ ਨੂੰ ਭਲੀ-ਭਾਂਤੀ ਪਤਾ ਹੈ। ਪਰ ਕਿਸੇ ਪਾਰਟੀ ਦਾ ਮੀਡਿਆ ਉੱਤੇ ਪੈਸਾ ਖਰਚ ਕਰਨਾ, ਇਸ਼ਤਿਹਾਰ ਕਰਨਾ ਅਤੇ ਲੋਕਾ ਦੀਆਂ ਭਾਵਨਾਵਾਂ ਮੁਤਾਬਿਕ ਟੀ.ਵੀ ਅਤੇ ਪ੍ਰਿੰਟ ਮੀਡਿਆ ਉੱਤੇ ਵਿਚਾਰਾਂ ਨੂੰ ਬਦਲਣਾ ਅਤੇ ਵੋਟ ਲੈਣਾ ਇੱਕ ਬਹੁਤ ਵੱਡੀ ਕਾਰਗਰੀ ਸਾਬਿਤ ਹੁੰਦੀ ਹੈ।
ਮਾਹਰਾਸ਼ਟਰ ਅਤੇ ਦੱਖਣ ਭਾਰਤ ਵਿੱਚ ਤਕਰੀਬਨ ਹਰ ਰਾਜਨੀਤਿਕ ਪਾਰਟੀ ਦੇ ਆਪਣੇ ਚੈਨਲ ਅਤੇ ਅਖਬਾਰਾਂ ਹਨ। ਨਹੀਂ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਚੈਨਲਾਂ ਅਤੇ ਅਖਬਾਰਾਂ ਦੇ ਵਿੱਚ ਹਿੱਸੇਦਾਰੀ ਹੈ। ਅੱਜ ਭਾਰਤ ਦਾ ਹਰ ਸਮਝਦਾਰ ਆਦਮੀ ਜਿਆਦਾਤਰ ਇਹ ਗੱਲ ਕਰ ਰਹੇ ਹਨ ਕਿ ਮੀਡਿਆ ਬੀਜੇਪੀ ਜਾਂ ਐਨ.ਡੀ.ਏ ਦੇ ਹੱਥਾਂ ਦੇ ਵਿੱਚ ਵਿਕਿਆ ਹੋਇਆ ਹੈ। ਪਰ ਇਹ ਚੀਜ਼ ਸਾਰੇ ਮੀਡਿਆ ਤੇ ਲਾਗੂ ਨਹੀਂ ਹੋ ਸਕਦੀ ਕਿਉਂਕਿ ਹਰ ਚੈਨਲ, ਜਾਂ ਅਕਬਾਰਾਂ ਦਾ ਆਪਣਾ ਇੱਕ ਰੁਤਬਾ ਵੀ ਹੁੰਦਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬੀਜੇਪੀ ਅਤੇ ਮੋਦੀ ਨੇ ਆਪਣੇ ਮੈਨੇਜਮੈਂਟ ਅਤੇ ਬਾਕੀ ਪਾਰਟੀਆਂ ਦੀਆਂ ਕਮਜ਼ੋਰੀਆਂ ਜੋ ਉਹਨਾਂ ਨੇ ਆਪਣੇ ਰਾਜ ਦੌਰਾਨ ਕੀਤੀਆਂ ਹਨ, ਉਹਨਾਂ ਦਾ ਫਾਇਦਾ ਚੁੱਕਿਆ ਹੈ। ਅੱਜ ਤੋਂ 7 ਸਾਲ ਪਹਿਲਾ ਮੋਦੀ ਸਾਹਿਬ ਨੇ ਆਪਣੇ ਮੁੱਖ ਮੰਤਰੀ ਵਾਲੇ ਦਫ਼ਤਰ ਦੇ ਵਿੱਚ ਇੱਕ ਸੈਲ ਬਣਾਇਆ ਸੀ। ਉਸ ਸੈਲ ਦਾ ਕਿੱਤਾ ਸੀ ਕਿ ਹਿੰਦੁਸਤਾਨ ਵਿੱਚ ਜਿਨ੍ਹੀਆਂ ਅਖਬਾਰਾਂ, ਟੀ.ਵੀ ਚੈਨਲ ਅਤੇ ਮੀਡਿਆ ਸੰਸਥਾਣਾਂ ਦਾ ਨਰਿਖੱਣ ਕਰਨਾ ਸੀ।  ਜਿਸ ਤਹਿਤ ਇਸ ਸਾਰੀ ਮੈਨੇਜਮੈਂਟ ਸਾਨੂੰ ਦੇਖਣ ਨੂੰ ਮਿਲਦੀ ਹੈ। 
ਬੀ.ਜੇ.ਪੀ ਤੋਂ ਉੱਪਰ ਇੱਕ ਸ਼ਾਖਾ ਜਿਸ ਨੂੰ ਆਰ.ਐਸ.ਐਸ ਕਿਹਾ ਜਾਂਦਾ ਹੈ, ਨੇ ਵੀ ਆਪਣੀ 40,000 ਛੋਟੀਆਂ-ਛੋਟੀਆਂ ਸ਼ਾਖਾ ਦੀ ਮਦਦ ਦੇ ਨਾਲ ਇਹ ਚੌਣ ਲੜ੍ਹੀ ਅਤੇ ਲੜ੍ਹਵਾਈੇ ਸੀ। ਆਰ.ਐਸ.ਐਸ ਨੇ ਹਰ ਬੁਥ ਦਾ 10 ਆਦਮੀ ਨੂੰ ਜੂੰਮਾ ਦੇ ਦਿੱਤਾ ਸੀ, ਜਿਸ ਤੇ ਆਧਾਰ ਤੇ ਉਹਨਾਂ ਵਲੋਂ ਬਜ਼ਰਗਾਂ ਨੂੰ ਘਰੋਂ ਵੋਟ ਪਾਉਣ ਲਈ ਲਿਆਇਆ ਗਿਆ। ਜਦੋਂ ਵੀ ਦੇਸ਼ ਦੇ ਵਿੱਚ ਰਾਜਨੀਤਿਕ ਬਦਲਾਵ ਆਉਂਦਾ ਹੈ, ਉਸ ਵਿੱਚ ਪਹਿਲੇ ਰਾਜ ਕਰਨ ਵਾਲੀ ਪਾਰਟੀ ਦੀਆਂ ਗਲਤੀਆਂ ਜ਼ਿਆਦਾ ਹੁੰਦੀਆਂ ਹਨ। ਜਿਹੜੀਆ ਕਿ ਨਵੀਂ ਆਉਣ ਵਾਲੀ ਪਾਰਟੀ ਵਲੋਂ ਹੋਰ ਵੀ ਵੱਧਾ ਚੜ੍ਹਾ ਕੇ ਦਰਸਾਈ ਜਾਂਦੀ ਹੈ। ਕਿਉਂਕਿ ਸੱਤਾ ਵਿੱਚ ਹਰ ਇਨਸਾਨ ਭੁੱਲ ਜਾਂਦਾ ਹੈ ਕਿ ਮੇਰੇ ਹੱਥੋਂ ਸੱਤਾ ਜਾ ਵੀ ਸਕਦਾ ਹੈ।
ਉਸ ਨੂੰ ਸਿਰਫ ਆਪਣੀ ਅਗਲੀ ਸਰਕਾਰ ਬਣਾਉਣਾ ਅਤੇ ਆਪਣੇ ਨਾਲ ਲੱਗੀਆਂ ਹੋਈਆਂ ਪਾਰਟੀਆਂ ਨੂੰ ਖੁੱਸ਼ ਕਰਨਾ ਅਤੇ ਪ੍ਰਧਾਨ-ਮੰਤਰੀ ਅਤੇ ਮੁੱਖ ਮੰਤਰੀ ਦੀਆ ਭਾਲ ਕਰਨ ਆਦਿ ਇਹਨਾਂ ਸਭ ਚੀਜ਼ਾ ਤੋਂ ਉਸਨੂੰ ਸਮਾਂ ਹੀ ਨਹੀਂ ਮਿਲਦਾ।
ਅੱਜ ਦੇਸ਼ ਦਾ ਹਰ ਨਾਗਰਿਕ ਸਮਝਦਾਰ ਹੋ ਚੁੱਕਾ ਹੈ ਜੋ ਕਿ ਪਹਿਲਾ ਨਹੀਂ ਸੀ ਹੁੰਦਾ। ਹੁਣ ਹਰ ਰਾਜਨੀਤਿਕ ਪਾਰਟੀ ਨੂੰ ਲੋਕਾਂ ਲਈ ਵਿਕਾਸ ਦਾ ਕੰਮ ਵੀ ਕਰਨਾ ਪਵੇਗਾ ਅਤੇ ਉਸ ਨੂੰ ਵੀ ਜ਼ਿਆਦਾ ਜ਼ਰੂਰੀ ਹੈ ਕਿ ਉਹਨਾਂ ਨੂੰ ਕੰਮ ਕੀਤਾ ਹੋਇਆ ਹੈ ਕਿ ਨਹੀਂ ਦਿਖਾਉਣਾ ਵੀ ਪਵੇਗਾ। ਜੋ ਕਿ ਕੰਮ ਕਰਨ ਤੋ ਵੀ ਜ਼ਿਆਦਾ ਜ਼ਰੂਰੀ ਹੈ ਕਿ ਮੋਦੀ ਅਤੇ ਉਹਨਾਂ ਦੀ ਗੁਜਰਾਤ ਸਰਕਾਰ ਨੇ ਕਰਕੇ ਵਿਖਾਇਆ ਹੈ।
ਸ਼੍ਰੀ ਨਰਿੰਦਰ ਮੋਦੀ ਲੋਕਾਂ ਨੂੰ ਇਹ ਦਸੱਣ ਵਿੱਚ ਕਾਮਯਾਬ ਹੋ ਗਏ ਹੈ ਕਿ ਕਾਂਗਰੇਸ ਅਤੇ ਬਾਕੀ ਪਾਰਟੀਆਂ ਦੇਸ਼ ਨੂੰ ਖਤਮ ਕਰ ਦੇਣ ਗਈਆਂ। ਮੋਦੀ ਨੇ ਚਾਨਕਿਆ ਵਾਂਗ ਪਹਿਲਾ ਆਪਣੀ ਪਾਰਟੀ ਵਿੱਚ ਆਪਣੀ ਪਕੜ ਨੂੰ ਪੱਕਾ ਕੀਤਾ। ਫਿਰ ਸਾਰੀਆਂ ਨੂੰ ਨਾਲ ਲੈ ਕੇ ਅਤੇ ਆਰ.ਐਸ.ਐਸ ਨੂੰ ਵੀ ਨਾਲ ਲੈ ਕੇ ਪੈਸੇ ਦੇ ਬਲਬੂਤੇ ਤੇ ਮੈਨੇਜਮੈਂਟ ਅਤੇ ਮੀਡਿਆ ਨੂੰ ਨਾਲ ਰੱਖਦੇ ਹੋਏ, ਗੁਜਰਾਤ ਮਾੱਡਲ ਨੂੰ ਵਿਖਾ ਕੇ ਇੱਕ ਇੱਹੋ ਜਿਹੀ ਭੂਮਿਕਾ ਤਿਆਰ ਕੀਤੀ ਜਿਸ ਦੀ ਅੱਜ ਤੱਕ ਬਹੁਤ ਹੀ ਘੱਟ ਮਿਸਾਲ ਮਿਲਦੀ ਹੈ। ਇਹ ਸਿਰਫ 1979-80 ਵਿੱਚ ਇੰਦਰਾ ਗਾਂਧੀ ਸਮੇ ਵੇਖਣ ਨੂੰ ਮਿਲਿਆ ਸੀ। ਜਿਸ ਵਿੱਚ ਕਿਹਾ ਜਾਂਦਾ ਸੀ ਕਿ – ਇੰਦਰਾ ਮਤਲਬ ਭਾਰਤ ਅਤੇ ਭਾਰਤ ਮਤਲਬ ਇੰਦਰਾ। ਉਹਨਾਂ ਤੋਂ ਬਾਅਦ ਅੱਜ ਕਿਹਾ ਜਾਂਦਾ ਹੈ ਕਿ ਹਰ ਹਰ ਮੋਦੀ, ਘਰ ਘਰ ਮੋਦੀ।
ਅੱਜ ਦੇ ਯੂਗ ਦੇ ਵਿੱਚ ਕਿਸੇ ਦਾ ਵੀ ਰਾਜਨੀਤੀ ਤੋਂ ਬਿਨ੍ਹਾ ਗੁਜ਼ਾਰਾ ਨਹੀਂ ਹੈ। ਬੇਸ਼ਕ ਅਸੀਂ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ ਪਰ ਹਰ ਕੰਮ ਇਹਨਾਂ ਤੋਂ ਬਿਨ੍ਹਾਂ ਨਹੀਂ ਹੋ ਸਕਦਾ। ਅੱਜ ਦੇ ਸਮੇਂ ਵਿੱਚ ਜਿਸ ਤਰ੍ਹਾਂ ਰਾਜਨੀਤੀ ਦੇ ਆਲੇ-ਦੁਆਲੇ ਸਭ ਘੁੰਮ ਰਿਹਾ ਹੈ, ਉਸ ਹੀ ਤਰ੍ਹਾਂ ਮੀਡਿਆ ਦੇ ਆਲੇ-ਦੁਆਲੇ ਵੀ ਸਭ ਕੁੱਝ ਘੁੰਮ ਰਿਹਾ ਹੈ। ਅਸੀਂ ਕਿਸ ਤਰ੍ਹਾਂ ਇਸਨੂੰ ਮੈਨੇਜ ਕਰਨਾ, ਉਹ ਸਭ ਸਾਨੂੰ ਆਪ ਹੀ ਵੇਖਣਾ ਪਵੇਗਾ।

Send this to a friend