June 1, 2026 9:28 pm

ਸਰਵਣ ਸਿੰਘ ਫਿਲੌਰ ਵਲੋਂ ਪੰਜਾਬ ਮੰਤਰੀ ਮੰਡਲ ਤੋਂ ਅਸਤੀਫਾ

ਸਫਾਈ ਮੁਹਿਮ ਸ਼ੁਰੂ, ਕਈ ਹੋਰ ਅਕਾਲੀ ਮੰਤਰੀ ਨਿਸ਼ਾਨੇ ’ਤੇ

Page-1_06 ਚੰਡੀਗੜ੍ਹ, 22 ਮਈ (ਪੀ.ਟੀ.)-ਪੰਜਾਬ ਦੇ ਜੇਲ੍ਹ, ਟੂਰਿਜਮ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਸਰਵਣ ਸਿੰਘ ਫਿਲੌਰ ਨੇ ਅੱਜ ਆਪਣੇ ਅਹੁਦੇ ਤੋਂ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇ ਦਿਤਾ ਹੈ। ਇਸ ਅਸਤੀਫੇ ਨੂੰ ਪਾਰਟੀ ਅਤੇ ਸਰਕਾਰ ਵਿੱਚ ਸਫਾਈ ਦੀ ਮਹਿਮ ਦੀ ਸ਼ੁਰੂਆਤ ਵੱਜੋ ਦੇਖਿਆ ਜਾ ਰਿਹਾ ਹੈ। ਮੀਡੀਆ ਦੇ ਇਕ ਹਿਸੇ ’ਚ ਫਿਲੌਰ ਦੇ ਪੱੁਤਰ ਦਮਨਬੀਰ ਸਿੰਘ ਫਿਲੌਰ ਦੇ ਡਰੱਗ ਕਾਂਡ ’ਚ ਸ਼ਾਮਲ ਹੋਣ ਸਬੰਧੀ ਖਬਰਾਂ ਛਪੀਆਂ ਸਨ। ਇਸ ਉਪਰੰਤ ਫਿਲੌਰ ਨੇ ਇਨ੍ਹਾਂ ਖਬਰਾਂ ਦਾ ਸਖਤ ਖੰਡਨ ਕਰਦਿਆਂ ਇਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਖਿਲਾਫ ਸਾਜਿਸ਼ ਦੱਸਿਆ ਸੀ।  ਪਰ ਅੱਜ ਉਨ੍ਹਾਂ ਨੈਤਿਕ ਅਧਾਰ ਤੇ ਆਪਣਾ ਅਸਤੀਫਾ ਦਿੱਲੀ ਵਿਖੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪ ਦਿਤਾ ਹੈ।

ਫਿਲੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਜਾਂ ਪਰਿਵਾਰ ਦਾ ਹੋਰ ਕੋਈ ਵੀ ਮੈਂਬਰ ਨਸ਼ਿਆਂ ਦੇ ਮਾਮਲੇ ’ਚ ਸ਼ਾਮਲ ਨਹੀਂ ਹੈ ਪਰ ਨੈਤਿਕਤਾ ਦੇ ਅਧਾਰ ਤੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ।  ਭਾਵੇਂ ਫਿਲੌਰ ਕਹਿ ਰਹੇ ਹਨ ਕਿ ਉਹ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇ ਰਹੇ ਹਨ ਪਰ ਉਚ ਪੱਧਰੀ ਸੂਤਰਾਂ ਅਨੁਸਾਰ ਲੋਕ ਸਭਾ ਚੋਣਾਂ ’ਚ ਅਕਾਲੀ ਦਲ ਦੇ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਫਿਲੌਰ ਹਲਕੇ ਤੋਂ ਕਾਫੀ ਘੱਟ ਵੋਟਾਂ ਮਿਲੀਆਂ ਸਨ ਤੇ ਉਥੇ ਨਸ਼ਿਆਂ ਦਾ ਮਾਮਲਾ ਵੀ ਕਾਫੀ ਭਾਰੂ ਰਿਹਾ ਸੀ।  ਇਸ ਕਾਰਨ ਚੋਣਾਂ ਚ ਅਕਾਲੀ ਉਮੀਦਵਾਰ ਦੀ ਹੋਈ ਹਾਰ ਦਾ ਨਜਲਾ ਕਿਤੇ ਨਾ ਕਿਤੇ ਫਿਲੌਰ ਤੇ ਡਿਗ ਗਿਆ ਹੈ।
ਅਕਾਲੀ ਦਲ ਵਲੋਂ ਵੀ ਪੰਜਾਬ ਚ ਖੜੇ 10 ਉਮੀਦਵਾਰਾਂ ਚੋਂ 6 ਦੇ ਹਾਰਨ ਕਾਰਨ ਕਾਫੀ ਸਵੈ ਪੜਚੋਲ ਕੀਤੀ ਜਾ ਰਹੀ ਹੈ ਤੇ ਨਸ਼ਿਆਂ ਦੇ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।  ਇਸ ਹਾਰ ਦੀ ਪਹਿਲੀ ਗਾਜ ਚੋਣਾਂ ਉਪਰੰਤ ਫਿਲੌਰ ’ਤੇ ਡਿਗ ਪਈ ਹੈ। ਆਉਣ ਵਾਲੇ ਸਮੇਂ ਚ ਕਈ ਹੋਰ ਮੰਤਰੀਆਂ ਤੇ ਚੀਫ ਪਾਰਲੀਮੈਟਰੀ ਸੈਕਟਰੀਆਂ ਦੇ ਨਾਲ ਨਾਲ ਹਲਕਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ ਤੇ ਹੋਰ ਆਗੂਆਂ ਤੇ ਵੀ ਚੋਣਾਂ  ’ਚ ਹੋਈ ਹਾਰ ਦੀ ਗਾਜ ਡਿਗਣ ਦੇ ਆਸਾਰ ਹੈ।

Send this to a friend