May 30, 2026 8:01 pm

ਮੋਦੀ ਸਰਕਾਰ ਦਾ ਪਹਿਲਾ ਬਜਟ 9-15 ਜੁਲਾਈ ਨੂੰ

ਨਵੀਂ ਦਿੱਲੀ, 20 ਮਈ (ਪੀ.ਟੀ.)-ਨਵੀਂ ਚੁਣੀ ਮੋਦੀ ਸਰਕਾਰ ‘ਚ ਵਿੱਤ ਮੰਤਰੀ ਕੌਣ ਹੋਵੇਗਾ ਇਸਨੂੰ ਲੈ ਕੇ ਅਜੇ ਤੱਕ ਹਾਲਤ ਸਪੱਸ਼ਟ ਨਹੀਂ ਹੈ ਲੇਕਿਨ ਵਿੱਤ ਮੰਤਰਾਲੇ ‘ਚ ਬਜਟ ਨੂੰ ਲੈ ਕੇ ਹਲਚਲਾਂ ਸ਼ੁਰੂ ਹੋ ਗਈਆਂ ਹਨ। ਵਿੱਤ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਨਵੀਂ ਸਰਕਾਰ 9 ਤੋਂ 15 ਜੁਲਾਈ ਦੇ ’ਚ ਬਜਟ ਪੇਸ਼ ਕਰ ਸਕਦੀ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਵਿੱਤ ਮੰਤਰਾਲਾ 2015 ਦੇ ਆਮਦਨੀ ਤੇ ਖਰਚ ’ਤੇ ਫਿਰ ਤੋਂ ਵਿਚਾਰ ਕਰੇਗਾ। ਇਸ ਵਾਰ ਬਜਟ ’ਚ ਆਟੋ ਸੈਕਟਰ ’ਚ ਐਕਸਾਈਜ ਡਿਊਟੀ ’ਤੇ ਰਾਹਤ ਦੇਣ ਦਾ ਫੈਸਲਾ ਵੀ ਸੰਭਵ ਹੈ। ਇਸਤੋਂ ਇਲਾਵਾ ਕੈਪੀਟਲ ਗੁਡਸ ’ਚ ਵੀ ਐਕਸਾਈਜ ਡਿਊਟੀ ਘੱਟ ਕਰਨ ’ਤੇ ਫੈਸਲਾ ਸੰਭਵ ਹੈ।

Send this to a friend