May 30, 2026 8:02 pm

ਪੰਜਾਬ ’ਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਅਣਮਿਥੇ ਸਮੇਂ ਲਈ ਟਲੀਆਂ

ਬਠਿੰਡਾ, 20 ਮਈ (ਪੀ.ਟੀ.)-ਪੰਜਾਬ ’ਚ 5 ਨਗਰ ਨਿਗਮਾਂ, 161 ਨਗਰ ਕੌਂਸਲਾਂ ਤੇ ਹਾਲ ਹੀ ’ਚ ਬਣਾਈਆਂ ਦਰਜਨਾਂ ਨਗਰ ਪੰਚਾਇਤਾਂ ਦੀਆਂ ਚੋਣਾਂ ਇਸ ਸਾਲ ਦੇ ਅਖ਼ੀਰ ਜਾਂ ਅਗਲੇ ਸਾਲ ਦੀ ਪਹਿਲੀ ਤਿਮਾਹੀ ਤੱਕ ਟਲ ਸਕਦੀਆਂ ਹਨ।
ਉੱਚ ਸਰਕਾਰੀ ਸੂਤਰਾਂ ਅਨੁਸਾਰ ਕੁਝ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੇ ਅਧਿਕਾਰ ਖੇਤਰ ’ਚ ਵਾਧੇ ਤੇ ਹਾਲ ਹੀ ’ਚ ਨਵੀਆਂ ਬਣੀਆਂ ਨਗਰ ਪੰਚਾਇਤਾਂ ਦੀ ਵਾਰਡਬੰਦੀ ਹੋਣ ’ਚ ਦੇਰੀ ਲੱਗ ਸਕਦੀ ਹੈ, ਇਸ ਦੇ ਬਾਅਦ ਨਵੀਂਆਂ ਵੋਟਾਂ ਬਣਾਕੇ ਵੋਟਰ ਸੂਚੀਆਂ ’ਚ ਸੋਧ ਲਈ ਸਮਾਂ ਲੱਗ ਸਕਦਾ ਹੈ, ਇਸ ਲਈ ਪੰਜਾਬ ‘ਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਨਿਕਟ ਸਮੇਂ ’ਚ ਸੰਭਵ ਨਹੀਂ ਹਨ, ਇਸ ’ਚ ਕੁਝ ਦੇਰੀ ਸੰਭਵ ਹੈ।

Send this to a friend