May 30, 2026 8:02 pm

ਜਦੋਂ ਮੰਤਰੀ ਕਮਾਈ ਕਰਨਗੇ ਤਾਂ ਚੋਣ ਕਿਵੇਂ ਜਿੱਤਾਂਗੇ : ਮੁਲਾਇਮ

ਲਖਨਊ, 20 ਮਈ (ਪੀ.ਟੀ.)-ਦੇਸ਼ ’ਚ ਆਮ ਚੋਣ ’ਚ ਕਰਾਰੀ ਹਾਰ ਤੋਂ ਪ੍ਰੇਸ਼ਾਨ ਪ੍ਰਦੇਸ਼ ਦੀ ਸੱਤਾਧਾਰੀ ਸਮਾਜਵਾਦੀ ਪਾਰਟੀ ਦੇ ਸੁਪ੍ਰੀਮੋ ਮੁਲਾਇਮ ਸਿੰਘ ਯਾਦਵ ਨੇ ਸੋਮਵਾਰ ਨੂੰ ਪਾਰਟੀ ਉਮੀਦਵਾਰਾਂ ਦੀ ਬੈਠਕ ’ਚ ਉਨ੍ਹਾਂ ਦੀ ਜੰਮਕੇ ਕਲਾਸ ਲਗਾਈ। ਸਾਰੇ ਉਮੀਦਵਾਰਾਂ ਦੀ ਗੱਲ ਸੁਣਨ ਤੋਂ ਬਾਅਦ ਸਪਾ ਮੁਖੀ ਮੁਲਾਇਮ ਸਿੰਘ ਯਾਦਵ ਨੇ ਕੜ੍ਹੇ ਤੇਵਰ ਦਿਖਾਉਂਦੇ ਹੋਏ ਕਿਹਾ ਕਿ ਜਦੋਂ ਮੰਤਰੀ ਕਮਾਈ ’ਚ ਲੱਗ ਜਾਣਗੇ ਤਾਂ ਚੋਣਾਂ ਕਿੱਥੋ ਜਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਗ਼ਦਾਰੀ ਕਰਨ ਵਾਲਿਆਂ ਦੇ ਨਾਲ ਸਖ਼ਤੀ ਕੀਤੀ ਜਾਵੇਗੀ ਤੇ ਹਾਰ ਦੇ ਕਾਰਨ ਬਣੇ ਲੋਕਾਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਉੱਥੇ ਬੈਠੇ ਸਨ। ਉਹ ਚੁਪਚਾਪ ਸਾਰੀਆਂ ਗੱਲਾਂ ਸੁਣਦੇ ਰਹੇ। ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ’ਚ ਸਾਡੇ ਸਾਰੇ ਵਿਧਾਇਕ ਤੇ ਦੋ ਤੋਂ ਤਿੰਨ

ਮੰਤਰੀ ਹੋਣ ਉੱਥੇ ਪਾਰਟੀ ਉਮੀਦਵਾਰ ਦਾ ਤੀਸਰੇ ਤੇ ਚੌਥੇ ਸਥਾਨ ’ਤੇ ਜਾਣਾ ਜਨਤਾ ਦੇ ਗ਼ੁੱਸੇ ਦਾ ਸਭਤੋਂ ਵੱਡਾ ਸਬੂਤ ਹੈ। ਮੁਲਾਇਮ ਸਿੰਘ ਨੇ ਮੰਗਲਵਾਰ ਨੂੰ ਪਾਰਟੀ ਪਦਾਧਿਕਾਰੀਆਂ ਦੀ ਬੈਠਕ ਬੁਲਾਈ ਹੈ ਤੇ ਨਾਲ ਹੀ ਸਾਰਿਆਂ ਨੂੰ ਪੂਰੀ ਤਿਆਰੀ ਦੇ ਨਾਲ ਆਉਣ ਲਈ ਕਿਹਾ ਹੈ।

Send this to a friend