ਬਟਾਲਾ, 26 ਸਤੰਬਰ (ਲੱਕੀ ਰਾਜਪੂਤ)- ਅੱਜ ਪੁਲਿਸ ਲਾਇਨ ਵਿਖੇ ਐਸ.ਪੀ ਸੂਬਾ ਸਿੰਘ ਪੀ.ਪੀ.ਐਸ ਇੰਵੈਸਟੀਗੇਸ਼ਨ ਬਟਾਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਇੱਕ ਮੁਕਦਮਾ ਨੰਬਰ 105 ਮਿਤੀ 24-9-19 ਜੁਰਮ 379/411 ਆਈ ਪੀ ਸੀ 25/54/59 ਅਸਲਾ ਐਕਟ ਥਾਣਾ ਘੁਮਾਣ ਵਿਖੇ ਦਰਜ ਕੀਤਾ ਗਿਆ ਸੀ। ਜੋ ਐਸ.ਐਸ.ਪੀ ਉਪਿੰਦਰਜੀਤ ਸਿੰਘ ਘੁਮਣ ਦੀ ਹਿਦਾਇਤਾ ਮੁਤਾਬਿਕ ਡੀ.ਐਸ.ਪੀ.ਡੀ ਲਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਸੁਰਿੰਦਰ ਸਿੰਘ ਇੰਚਾਰਜ ਸੀ.ਆਈ .ਏ ਸਟਾਫ ਬਟਾਲਾ ਦੀ ਅਗਵਾਈ ਹੇਠ ਐਸ.ਆਈ ਗੁਰਸੇਵਕ ਸਿੰਘ ,ਸੀ.ਆਈ ਸਟਾਫ ਪੁਲਿਸ ਪਾਰਟੀ ਸਮੇਤ ਪੁੱਲ ਸੂਆ ਅਠਵਾਲ ਦੌਰਾਨੇ ਨਾਕਾ ਬੰਦੀ ਕੀਤੀ ਹੌਈ ਸੀ। ਜਿਸ ਦੌਰਾਨ ਦਿਲਬਾਗ ਸਿੰਘ ਬਾਗਾ ਪੁੱਤਰ ਸਕੱਤਰ ਸਿਘੰ ਵਾਸੀ ਗੋਹਲਵੜ ਥਾਣਾ ਸਿਟੀ ਤਰਨਤਾਰਨ , ਕੁਲਦੀਪ ਸਿੰਘ ਉਰਫ ਦੀਪ ਪੁੱਤਰ ਭੀਮ ਸੈਨ ਵਾਸੀ ਮੁਹੱਲਾ ਗੋਬਿੰਦ ਨਗਰ ਵਿਹਾਰ ਲੁਧਿਆਣਾ, ਬਲਜੀਤ ਸਿੰਘ ਉਰਫ ਨੱਟੀ ਪੁੱਤਰ ਤਰਸੇਮ ਸਿੰਘ ਵਾਸੀ ਯਾਦਪੁਰ ਸੇਖਵਾ ਥਾਣਾ ਰੰਗੜ ਨੰਗਲ, ਵਿਕਰਾਤ ਕੁਮਾਰ ਉਰਫ ਗੋਲਡੀ ਪੁੱਤਰ ਹਰਬੰਸ ਲਾਲ ਵਾਸੀ ਸ਼ੀਤਲਾ ਮੰਦਰ ਭੰਡਾਰੀ ਗੇਟ ਬਟਾਲਾ ਨੂੰ ਹਸਬ ਜਾਪਤਾ ਗ੍ਰਿਫਤਾਰ ਕਰਕੇ ਉਨਾਂ੍ਹ ਕੋਲੋ ਅੰਮ੍ਰਿਤਸਰ ਤੋਂ ਚੌਰੀ ਕੀਤੀ ਹੋਈ ਅਨੋਵਾ ਗੱਡੀ ਨੰਬਰ ਪੀ.ਬੀ 21 ਐਫ 9405 ਅਤੇ ਦਿਲਬਾਗ ਸਿੰਘ ਕੋਲੋ 1 ਬਾਰਾ ਬੋਰ ਰਾਇਫਲ ਦੋਨਾਲੀ, ਸਮੇਤ ਚਾਰ ਜਿੰਦਾ ਕਾਰਤੂਸ ਮੌਕੇ ਤੋਂ ਗ੍ਰਿਫਤਾਰ ਕੀਤੇ ਗਏ ਅਤੇ ਪੁਛਗਿਛ ਦੌਰਾਨ ਮੁਲਜਮ ਦਿਲਬਾਗ ਸਿੰਘ ਉਰਫ ਬਾਗਾ ਨੇ ਫਰਦ ਇਨਸਾਫ ਮੁਤਾਬਿਕ ਇੱਕ ਜਿੰਨ ਕਾਰ ਨੰਬਰ ਪੀਬੀ 10 ਬੀ ਏ 1246 ਜੋ ਡੱਡੂਮਾਜਰਾ ਕਲੋਨੀ ਚੰਡੀਗੜ੍ਹ ਤੋਂ ਚੌਰੀ ਕੀਤੀ ਸੀ , ਇਕ ਕਾਰ ਹਾਂਡਾ ਸਿਟੀ ਨੰਬਰ ਪੀ.ਬੀ.10 ਬੀ.ਐਲ 5111 ਅੰਮ੍ਰਿਤਸਰ ਸ਼ੀਤਲਾ ਮੰਦਿਰ ਲਾਗੇ ਗਲੀ ਵਿੱਚੋਂ ਚੌਰੀ ਕੀਤੀ ਹੋਈ ਸੀ। ਜੋ ਉਕਤ ਮੁਲਜਮਾਂ ਕੋਲੋਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਕਿਹਾ ਕਿ ਮੁਲਜਮਾਂ ਕੋਲੋਂ ਹੋਰ ਡੂੰਘਾਈ ਨਾਲ ਪੁਛਗਿਛ ਕਰਨ ਤੇ ਪਤਾ ਲਗਾ ਕਿ ਦਿਲਬਾਗ ਸਿੰਘ ਤੇ ਹੋਰ ਵੀ ਕਤਲ ਤੋਂ ਇਲਾਵਾ ਅਪਰਾਧਿਕ ਮਾਮਲੇ ਵੱਖ ਵੱਖ ਥਾਣਿਆਂ ਚ ਦਰਜ ਸਨ ਅਤੇ ਇਨ੍ਹਾਂ ਕੋਲੋ ਪੁਛਗਿਛ ਦੋਰਾਨ ਖੁਲਾਸੇ ਹੋਣ ਦੀ ਉਮੀਦ ਹੈ।