June 1, 2026 6:31 pm

ਮੋਦੀ ਮੰਤਰੀ ਮੰਡਲ ’ਚ ਅਹਿਮ ਮੰਤਰਾਲਿਆਂ ਦੇ ਦੋ-ਦੋ ਦਾਅਵੇਦਾਰ

ਨਵੀਂ ਦਿੱਲੀ – ਕੇਂਦਰ ’ਚ ਭਾਜਪਾ ਸਰਕਾਰ ਬਣਨ ਤੋਂ ਪਹਿਲਾਂ ਹੀ ਵੱਡੇ ਮੰਤਰਾਲਿਆਂ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਇੱਕ ਹੀ ਵਿਭਾਗ ਦੇ ਦੋ-ਦੋ ਦਾਅਵੇਦਾਰ ਸਾਹਮਣੇ ਆ ਰਹੇ ਹਨ। ਖ਼ਬਰਾਂ ਮੁਤਾਬਕ ਸੁਸ਼ਮਾ ਸਵਰਾਜ ਦੀ ਨਜ਼ਰ ਗ੍ਰਹਿ ਜਾਂ ਰੱਖਿਆ ਮੰਤਰਾਲੇ ’ਤੇ ਹੈ ਜਦੋਂ ਕਿ ਰਾਜਨਾਥ ਸਿੰਘ ਵੀ ਗ੍ਰਹਿ ਮੰਤਰਾਲੇ ਦੀ ਰੇਸ ‘ਚ ਹਨ। ਅਰੁਣ ਸ਼ੌਰੀ ਤੇ ਅਰੁਣ ਜੇਤਲੀ ਦੋਵਾਂ ਦੀ ਨਜ਼ਰ ਵਿੱਤ ਮੰਤਰਾਲੇ ’ਤੇ ਟਿਕੀਆਂ ਹੋਈਆਂ ਹਨ। ਇਸਤੋਂ ਇਲਾਵਾ ਅਡਵਾਨੀ ਨੂੰ ਲੋਕਸਭਾ ਸਪੀਕਰ ਬਣਾਇਆ ਜਾ ਸਕਦਾ ਹੈ ਜਦੋਂ ਕਿ ਗਡਕਰੀ ਦੀ ਖਾਹਸ਼ ਦੁਬਾਰਾ ਭਾਜਪਾ ਪ੍ਰਧਾਨ ਬਣਨ ਦੀ ਹੈ। ਮੰਨਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਨਵੀਂ ਸਰਕਾਰ ’ਚ ਅਮਿਤ ਸ਼ਾਹ ਦੀ ਵੱਡੀ ਭੂਮਿਕਾ ਚਾਹੁੰਦੇ ਹਨ।

Send this to a friend