May 29, 2026 4:02 am

ਪਾਕਿਸਤਾਨ ਦੇ ਹਮਲੇ ’ਚ ਇਕ ਜਵਾਨ ਸ਼ਹੀਦ, 2 ਜ਼ਖ਼ਮੀ

ਜੰਮੂ, 19 ਮਈ (ਪੀ.ਟੀ.)-ਸਰਹੱਦ ਰੇਖਾ ਦੇ ਨਾਲ ਗਸ਼ਤ ਕਰ ਰਹੀ ਭਾਰਤੀ ਜਵਾਨਾਂ ਦੀ ਟੁੱਕੜੀ ਉਪਰ ਪਾਕਿਸਤਾਨੀ ਜਵਾਨਾਂ ਵੱਲੋਂ ਕੀਤੇ ਹਮਲੇ ’ਚ ਇਕ ਜਵਾਨ ਸ਼ਹੀਦ ਹੋ ਗਿਆ ਤੇ 2 ਹੋਰ ਜ਼ਖ਼ਮੀ ਹੋ ਗਏ। ਸ਼ੱਕ ਕੀਤਾ ਜਾਂਦਾ ਹੈ ਕਿ ਇਹ ਹਮਲਾ ਪਾਕਿਸਤਾਨ ਦੀ ਸਰਹੱਦੀ ਕਾਰਵਾਈ ਟੀਮ (ਬੀ.ਏ.ਟੀ) ਨੇ ਕੀਤਾ ਹੈ। ਫੌਜ ਦੇ ਇਕ ਲੋਕ ਸੰਪਰਕ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਅਖਨੂਰ ਨੇੜੇ ਵਾਪਰੀ। ਅਣਪਛਾਤੇ ਹਥਿਆਰਬੰਦ ਜਵਾਨਾਂ, ਜਿਨ੍ਹਾਂ ਦਾ ਸਬੰਧ ਪਾਕਿਸਤਾਨ ਦੀ ਸਰਹੱਦੀ ਕਾਰਵਾਈ ਟੀਮ ਨਾਲ ਹੋ ਸਕਦਾ ਹੈ, ਨੇ ਭਾਰਤੀ ਜਵਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਬਾਰੂਦੀ ਸੁਰੰਗ ਨਾਲ ਧਮਾਕਾ ਕੀਤਾ ਤੇ ਛੋਟੇ ਹਥਿਆਰਾਂ ਨਾਲ ਗੋਲੀਆਂ ਚਲਾਈਆਂ। ਅਧਿਕਾਰੀ ਨੇ ਦਸਿਆ ਕਿ ਤਾਜਾ ਹਮਲੇ ਦਾ ਭਾਰਤ ਦੇ

ਚੌਕਸ ਜਵਾਨਾਂ ਨੇ ਢੁੱਕਵਾਂ ਜਵਾਬ ਦਿੱਤਾ ਜਿਸ ਉਪਰੰਤ ਹਮਲਾਵਰ ਗਰੁੱਪ ਪਾਕਿਸਤਾਨੀ ਫੌਜ ਦੀ ਚੌਕੀ ਵੱਲ ਵਾਪਿਸ ਭੱਜ ਗਿਆ। ਸ਼ਹੀਦ ਹੋਏ ਜਵਾਨ ਦੀ ਪਛਾਣ ਸਿਪਾਹੀ ਭਿਕਾਲੇ ਉਤਮ ਬਾਲੂ ਵਜੋਂ ਹੋਈ ਹੈ ਜਦ ਕਿ ਜ਼ਖਮੀ ਜਵਾਨ ਨੂੰ ਊਧਮ ਪੁਰ ਉਤਰੀ ਕਮਾਂਡ ਦੇ ਫੌਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ ਜਿਸ ਦੀ ਹਾਲਤ ਖਤਰੇ ਤੋਂ ਬਾਹਰ ਹੈ।

Send this to a friend