ਚੰਡੀਗੜ੍ਹ, 19 ਮਈ (ਵਿਸ਼ਵ ਵਾਰਤਾ)-ਦੇਸ਼ ਅੰਦਰ ਲੋਕ ਸਭਾ ਚੋਣਾਂ-2014 ਦਾ ਸਮੁੱਚਾ ਚੋਣ ਅਮਲ ਮੁਕੰਮਲ ਹੋਣ ’ਤੇ ਭਾਰਤੀ ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤਾ ਖਤਮ ਹੋਣ ਦਾ ਐਲਾਨ ਕਰ ਦਿੱਤਾ ਹੈ।ਪੰਜਾਬ ਦੇ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀ ਰਮਿੰਦਰ ਸਿੰਘ ਨੇ ਦੱਸਿਆ ਕਿ ਸਮੂਹ ਲੋਕ ਸਭਾ ਹਲਕਿਆਂ ਦੇ ਨਤੀਜਿਆ ਦੇ ਐਲਾਨ ਉਪਰੰਤ ਲੋੜੀਦੀ ਅਧਿਸੂਚਨਾ ਜਾਰੀ ਹੋ ਗਈ ਹੈ। ਇਸ ਨਾਲ ਆਦਰਸ ਚੋਣ ਜਾਬਤਾ ਖਤਮ ਹੋ ਗਿਆ ਹੈ।