ਮਲਕਪੁਰ, 23 ਸਤੰਬਰ (ਰਵਿੰਦਰ ਸਿੰਘ ਖਿਆਲਾ)- ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਦੇ ਖਿਡਾਰੀਆਂ ਨੇ ਜਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਜਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਨੈਟਬਾਲ ਮੁਕਾਬਲੇ ਵਿੱਚ ਸਕੂਲ ਦੀਆਂ ਟੀਮਾਂ ਨੇ ਤਿੰਨੇ ਵਰਗਾਂ ਵਿੱਚ ਹੀ ਮੈਡਲ ਹਾਸਲ ਕੀਤੇ ਹਨ। ਨੈਟਬਾਲ ਅੰਡਰ 17 ਅਤੇ ਅੰਡਰ 19 ਸਾਲ ਉਮਰ ਵਰਗ ਵਿੱਚ ਸਕੂਲ ਦੀਆਂ ਦੋਵੇਂ ਟੀਮਾਂ ਨੇ ਗੋਲਡ ਅਤੇ ਅੰਡਰ 14 ਸਾਲ ਵਿੱਚ ਬ੍ਰਾਂਜ ਮੈਡਲ ਹਾਸਲ ਕੀਤੇ ਹਨ। ਸਕੂਲ ਮੁਖੀ ਪਰਵਿੰਦਰ ਸਿੰਘ ਅਤੇ ਸਟਾਫ ਵੱਲੋਂ ਜੇਤੂ ਖਿਡਾਰੀਆਂ ਅਤੇ ਨੈਟਬਾਲ ਕੋਚ ਮਨਪ੍ਰੀਤ ਸਿੰਘ ਮਨੂੰ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਨੇ ਕਿਹਾ ਕਿ ਇਹ ਖਿਡਾਰੀ ਰਾਜ ਪੱਧਰੀ ਸਕੂਲ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਾਪਤੀਆਂ ਕਰਕੇ ਇਸ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਪੀ.ਟੀ.ਆਈ. ਵੀਰਪਾਲ ਕੌਰ, ਰਾਜ ਕਮਲ, ਸ਼ਰਨਜੀਤ ਕੌਰ, ਸਰੋਜ ਰਾਣੀ, ਰਜਿੰਦਰ ਕੌਰ, ਸੁਨੀਤਾ ਰਾਣੀ, ਰਜਿੰਦਰ ਕੌਰ (ਕੰਪਿ.), ਮਨਦੀਪ ਕੌਰ, ਪੂਜਾ ਰਾਣੀ, ਸਵਰਨਜੀਤ ਕੌਰ, ਭਗਵਾਨ ਸਿੰਘ, ਸੁਰਿੰਦਰ ਸਿੰਘ, ਨੈਟਬਾਲ ਕੋਚ ਮਨਪ੍ਰੀਤ ਸਿੰਘ ਮਨੂੰ ਆਦਿ ਮੌਜੂਦ ਸਨ।