ਮੌੜ ਮੰਡੀ 23 ਸਤੰਬਰ (ਹਰਮਿੰਦਰ ਸਿੰਘ ਅਵਿਨਾਸ਼)- ਸਥਾਨਕ ਪਸ਼ੂ ਮੇਲਾ ਗਰਾਂਊਡ ਵਿਖੇ ਠੇਕੇਦਾਰਾਂ ਅਤੇ ਗਊਸ਼ਾਲਾ ਕਮੇਟੀ ਮੈਂਬਰਾਂ ਵਿਚਕਾਰ ਮਹੀਨਾਵਾਰੀ ਲੱਗਣ ਵਾਲੀ ਪਸ਼ੂ ਮੰਡੀ ਵਿੱਚੋ ਮੰਡੀ ਫੀਸ ਨੂੰ ਲੈ ਕੇ ਚਲ ਰਿਹਾ ਰੇੜਕਾ ਅੱਜ ਉਸ ਸਮੇਂ ਹੋਰ ਵੀ ਗਹਿਰਾ ਹੋ ਗਿਆ ਜਦੋ ਅੱਜ ਪੁਲਸ ਥਾਣਾਂ ਮੌੜ ਵੱਲੋ ਬੀਤੇ ਦਿਨੀ 20 ਸਤੰਬਰ ਨੂੰ ਪਸ਼ੂ ਮੇਲਾ ਗਰਾਂਊਡ ਵਿਖੇ ਲੱਗੇ ਮਹੀਨਾਵਾਰ ਪਸ਼ੂ ਮੇਲੇ ਦੌਰਾਨ ਇੱਥੇ ਸਥਿਤ ਸਰਵ ਸਾਂਝੀ ਗੋਬਿੰਦ ਗੋਪਾਲ ਗਊਸ਼ਾਲਾ ਪ੍ਰਬੰਧਕਾਂ ਵੱਲੋ ਪਸ਼ੂ ਮੰਡੀ ਫੀਸ ਉਗਰਾਹੇ ਜਾਣ ਦੇ ਮਾਮਲੇ ਤੇ ਪ੍ਰਸ਼ਾਸ਼ਲ ਵੱਲੋ ਗਊਸ਼ਾਲਾ ਕਮੇਟੀ ਦੇ ਕਈ ਮੈਂਬਰਾਂ ਸਮੇਤ ਚਾਲੀ ਤੋ ਪੰਜਾਹ ਅਣਪਛਾਤੇ ਖਿਲਾਫ ਮਾਮਲਾ ਦਰਜ਼ ਕਰ ਦਿੱਤਾ ਗਿਆ । ਇਕੱਤਰ ਜਾਣਕਾਰੀ ਥਾਣਾਂ ਮੌੜ ਪੁਲਸ ਵੱਲੋ ਸਮੁੱਚੇ ਪੰਜਾਬ ਦੇ ਪਸ਼ੂ ਮੇਲਿਆਂ ਤੋ ਮੰਡੀ ਫੀਸ ਉਗਰਾਹੇ ਜਾਣ ਦੀ ਠੇਕੇਦਾਰ ਸਦਾਬ ਰਵਿੰਦਰ ਕੰਪਨੀ ਦੇ ਹਿੱਸੇਦਾਰ ਕੁਲਬੀਰ ਸਿੰਘ ਬਰਾੜ ਵੱਲੋ ਦਿੱਤੀ ਗਈ ਸ਼ਿਕਾਇਤ ਦੇ ਅਧਾਰ ਤੇ ਗਊਸ਼ਾਲਾ ਕਮੇਟੀ ਦੇ ਸ਼ੁਸ਼ੀਲ ਕੁਮਾਰ ਸ਼ੀਲੀ, ਦੇਵ ਰਾਜ ਜੇ.ਈ,ਪਰਮਜੀਤ ਸਿੰਘ ਮਾਟਾ, ਸੁਦਾਗਰ ਸਿੰਘ ,ਰਮਨਾ ਮੌੜ ਕਲਾਂ, ਵਿੱਕੀ ਘੁੰਮਣੀਆਂ ਆਦਿ ਗਊਸ਼ਾਲਾ ਕਮੇਟੀ ਆਗੂਆਂ ਸਮੇਤ ਉਹਨਾਂ ਦੇ ਚਾਲੀ ਤੋ ਪੰਜਾਹ ਸਾਥੀਆਂ ਖਿਲਾਫ ਮੁਕਦਮਾਂ ਨੰ: 145 ਦਰਜ਼ ਕਰ ਲਿਆ ਗਿਆ ਹੈ। ਇਸ ਮਾਮਲੇ ਦਾ ਪਤਾ ਲੱਗਦੇ ਹੀ ਬੀਤੇ ਕਾਫੀ ਸਮੇ ਪ੍ਰਸ਼ਾਸ਼ਨ ਅਤੇ ਸਰਕਾਰ ਤੋ ਗਊ ਸੈੱਸ ਦੀ ਮੰਗ ਕਰ ਰਹੇ ਮੰਡੀ ਅਤੇ ਮੌੜ ਕਲਾਂ ਵਾਸੀਆਂ ਅੰਦਰ ਰੋਸ ਫੈਲ ਗਿਆ। ਦੱਸਣਯੋਗ ਹੈ ਕਿ ਸਥਾਨਕ ਇਲਾਕਾ ਵਾਸੀਆਂ , ਗਊਸ਼ਾਲਾ ਪ੍ਰਬੰਧਕਾਂ ਵੱਲੋ ਗਊਸ਼ਾਲਾ ਵਿਖੇ ਮੌਜੂਦ ਹਜ਼ਾਰਾਂ ਪਸ਼ੂਆਂ ਦੀ ਸੰਭਾਲ ਲਈ ਗਊ ਸੈੱਸ ਜਾਂ ਪਸ਼ੂ ਮੇਲੇ ਵਿੱਚ ਫੀਸ ਉਗਰਾਹੇ ਦਿੱਤੇ ਜਾਣ ਦੀ ਪ੍ਰਸ਼ਾਸ਼ਨ ਤੋ ਮੰਗ ਕੀਤੀ ਜਾ ਰਹੀ ਸੀ ਅਤੇ ਬੀਤੇ ਦਿਨੀ ਲੱਗੇ ਮਹੀਨਾਵਾਰ ਮੇਲੇ ਵਿੱਚੋ ਗਊਸ਼ਾਲਾ ਪ੍ਰਬੰਧਕਾਂ ਵੱਲੋ ਲੋਕਾਂ ਦੇ ਸਹਿਯੋਗ ਨਾਲ ਮੰਡੀ ਫੀਸ ਇਕੱਤਰ ਕੀਤੀ ਗਈ ਸੀ। ਇਸ ਮੌਕੇ ਇਕੱਤਰ ਹੋਏ ਮੰਡੀ ਵਾਸੀਆਂ ਵੱਲੋ ਗਊਸ਼ਾਲਾ ਪ੍ਰਬੰਧਕਾਂ ਉੱਪਰ ਪ੍ਰਸ਼ਾਸ਼ਨ ਵੱਲੋ ਮਾਮਲਾ ਦਰਜ਼ ਕੀਤੇ ਜਾਣ ਖਿਲਫਾ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਇਕੱਤਰ ਮੰਡੀ ਵਸੀਆਂ ਨੇ ਕਿਹਾ ਕਿ ਉਹ ਗਊਸ਼ਾਲਾ ਪ੍ਰਬੰਧਕ ਕਮੇਟੀ ਆਗੂਆਂ ਖਿਲਾਫ ਕੀਤੀ ਜਾਣ ਵਾਲੀ ਕਿਸੇ ਵੀ ਸਰਕਾਰ ਕਾਰਵਾਈ ਦਾ ਡਟ ਕੇ ਵਿਰੋਧ ਕਰਨਗੇ। ਦੇਰ ਸ਼ਾਮ ਮੰਡੀ ਵਾਂਸੀਆ ਵੱਲੋ ਗਊਸ਼ਾਲਾ ਆਗੂਆਂ ਖਿਲਾਫ ਪੁਲਸ ਪ੍ਰਸ਼ਾਸ਼ਨ ਵੱਲੋ ਕੀਤੀ ਗਹੀ ਕਾਰਵਾਈ ਖਿਲਾਫ ਮੰਗਲਵਾਰ ਸਮੁੱਚਾ ਸ਼ਹਿਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਮਾਮਲੇ ਸੰਬੰਧੀ ਸੰਪਰਕ ਕਰਨ ਤੇ ਡੀ.ਐਸ.ਪੀ. ਮੌੜ ਨੇ ਆਗੂਆਂ ਤੇ ਮਾਮਲਾ ਦਰਜ਼ ਕਰਨ ਦੀ ਪੁਸ਼ਟੀ ਕੀਤੀ।