ਗੁਰਨੈਬ ਸਾਜਨ ਦਿਓਣ
ਸੰਪਰਕ : 98889 55757
ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਨਿਰਮਾਤਾ, ਨਿਰਦੇਸ਼ਕ ਅਤੇ ਸਿਨੇਮਾਟੋਗ੍ਰਾਫਰ ਮਨਮੋਹਨ ਸਿੰਘ ਨਾਲ ‘ ਮਿੱਟੀ ਵਾਜਾਂ ਮਾਰਦੀ ’ ਮੇਰਾ ਪਿੰਡ ਮਾਈ ਹੋਮ, ਮੁੰਡੇ ਯੂ.ਕੇ. ਦੇ, ਇਕ ਕੁੜੀ ਪੰਜਾਬ ਦੀ, ਅੱਜ ਦੇ ਰਾਂਝੇ ਅਤੇ ਆਗੇ ਮੁੰਡੇ ਯੂਕੇ ਦੇ ਸਹਾਇਕ ਨਿਰਦੇਸ਼ਕ ਰਹਿ ਚੁੱਕੇ ਅਤੇ ਪੰਜਾਬੀ ਫ਼ਿਲਮਾਂ ਦੇ ਉ¤ਘੇ ਲੇਖਕ ਦਰਸ਼ਨ ਦਰਵੇਸ ਆਪਣੀ ਨਵੀਂ ਫੀਚਰ ਫ਼ਿਲਮ ‘ ਦਾ ਬਲੱਡ ਸਟਰੀਟ (ਖੂਨੀ ਗਲੀ ) ਦੀ ਸੂਟਿੰਗ ਲਈ ਮਾਨਸਾ ਜਿਲ੍ਹਾ ਦੇ ਵੱਖ-ਵੱਖ ਪਿੰਡਾਂ ਵਿਚ ਰੁੱਝੇ ਹੋਏ ਹਨ। ਮਾਨਸਾ ਜਿਲ੍ਹਾ ਦੀ ਬੁਢਲਾਡਾ ਮੰਡੀ ਦੀ ਚੌੜੀ ਗਲੀ ਨੇੜੇ ਮੰਦਰ ਅੱਗੇ ਫ਼ਿਲਮ ਦਾ ਬਹੁਤ ਹੀ ਗੰਭੀਰ ਸੀਨ ਫ਼ਿਲਮਾਇਆ ਜਾ ਰਿਹਾ ਸੀ। ਦਰਸ਼ਨ ਦਰਵੇਸ਼ ਮੰਦਰ ਸਾਹਮਣੇ ਪੁਰਾਤਨ ਇਮਾਰਤ ਦੇ ਬਰਾਮਦੇ ਵਿਚ ਫ਼ਿਲਮ ਦੇ ਨਾਇਕ ਸੋਨਪ੍ਰੀਤ ਜਵੰਦਾ ਅਤੇ ਕਰਮਜੀਤ ਬਰਾੜ ਨੂੰ ਫ਼ਿਲਮਾਏ ਜਾ ਰਹੇ ਸੀਨ ਬਾਰੇ ਸਮਝਾ ਰਹੇ ਸਨ। ਕੈਮਰਾਮੈਨ ਨਸੀਰ ਖਾਨ ਵੱਖ-ਵੱਖ ਐਂਗਲਾਂ ਤੋਂ ਸੀਨ ਵਿਚ ਜਾਨ ਪਾ ਰਹੇ ਸਨ। ਅੱਜ ਦੇ ਇਸ ਸੀਨ ਵਿਚ ਡੀ.ਐਸ.ਪੀ ਸਿਵਲ ਕੱਪੜਿਆਂ ਵਿਚ ਮੰਦਰ ਵਿਚ ਮੱਥਾ ਟੇਕਣ ਆਉਂਦਾ ਹੈ। ਸਾਰੀ ਫ਼ਿਲਮ ਵਿਚ ਚੁੱਪ ਰਿਹਾ ਸਖਸ਼ ਨਰਿੰਦਰ ਢਿਲੋਂ ਫ਼ਿਲਮ ਦੇ ਨਾਇਕ ਦੇ ਪਰਿਵਾਰ ਉਪਰ ਡੀ.ਐਸ.ਪੀ. ਵੱਲੋਂ ਕੀਤੇ ਜ਼ੁਲਮ ਲਈ ਆਪਣੀ ਚੁੱਪ ਤੋੜਦਿਆਂ ਡੀ.ਐਸ.ਪੀ. ਬਾਰੇ ਫ਼ਿਲਮ ਦੇ ਨਾਇਕ ਸੋਨਪ੍ਰੀਤ ਜਵੰਦਾ ਅਤੇ ਕਰਮਜੀਤ ਬਰਾੜ ਜਿੰਨ੍ਹਾਂ ਆਪਣੇ ਪਰਿਵਾਰ ਉਪਰ ਹੋਏ ਜੁਲਮਾਂ ਦਾ ਬਦਲਾ ਲੈਣ ਲਈ ਹਥਿਆਰ ਉਠਾਏ ਹਨ ਨੂੰ ਦੱਸਦਾ ਹੈ ਤਾਂ ਜਿਉਂ ਹੀ ਡੀ.ਐਸ.ਪੀ. ਮੰਦਰ ’ਚ ਮੱਥਾ ਟੇਕਣ ਲਈ ਜਿਪਸੀ ’ਚੋਂ ਉਤਰਕੇ ਮੰਦਰ ਦੇ ਗੇਟ ਵਿਚ ਆਉਂਦਾ ਹੈ ਤਾਂ ਮੰਦਰ ਦੀ ਸਾਹਮਣੀ ਬਿਲਡਿੰਗ ਤੋਂ ਸੋਨਪ੍ਰੀਤ ਜਵੰਦਾ ਅਤੇ ਕਰਮਜੀਤ ਬਰਾੜ ਸਟੇਨਗੰਨਾਂ ਨਾਲ ਉਸ ਉਪਰ ਫਾਇਰ ਕਰਦੇ ਹਨ ਜੋ ਫਾਇਰ ਵੱਜਣ ਨਾਲ ਡਿੱਗ ਪੈਂਦਾ ਹੈ। ਖੂਨ ਨਾਲ ਲੱਥਪੱਥ ਡੀ.ਐਸ.ਪੀ. ਨੇੜੇ ਉਸਦੇ ਕੀਤੇ ਜੁਲਮਾਂ ਦਾ ਕਾਲ ਬਣਕੇ ਆਏ ਨਾਇਕ ਉਸ ਉਪਰ ਨੇੜਿਓ ਫਾਇਰ ਕਰਕੇ ਉਸਨੂੰ ਸਦਾ ਦੀ ਨੀਂਦ ਸਵਾ ਦਿੰਦਾ ਹੈ। ਇਸ ਕਲਾਈਮੈਕਸ ਸੀਨ ਨੂੰ ਫਿਮਾਉਣ ਲਈ ਕਈ ਘੰਟੇ ਲੱਗੇ। ਮੰਡੀ ਦੇ ਲੋਕ ਬੱਚੇ , ਨੌਜਵਾਨ, ਬਜੁਰਗ ਅਤੇ ਔਰਤਾਂ ਵੱਡੀ ਗਿਣਤੀ ਵਿਚ ਫ਼ਿਲਮ ਦੇ ਸੈਟ ਉਪਰ ਪਹੁੰਚੇ ਹੋਏ ਸਨ। ਫੁਰਸਤ ਦੇ ਪਲਾਂ ਦੌਰਾਨ ਫ਼ਿਲਮ ਦੇ ਂਿਨਰਦੇਸ਼ਕ, ਸਕਰੀਨ ਪਲੇਅ, ਡਾਇਲਾਗ ਅਤੇ ਕਹਾਣੀਕਾਰ ਦਰਸ਼ਨ ਦਰਵੇਸ਼ ਨੇ ਦੱਸਿਆ ਕਿ ਅਕਸਰ
ਹੀ ਪੰਜਾਬੀ ਫ਼ਿਲਮਾਂ ਦੀ ਸੂਟਿੰਗ ਚੰਡੀਗੜ੍ਹ, ਜਲੰਧਰ , ਅੰਮ੍ਰਿਤਸਰ, ਲੁਧਿਆਣਾ ਦੇ ਆਸ – ਪਾਸ ਹੁੰਦੀ ਰਹੀ ਹੈ ਪਰ ਮੇਰਾ ਪਿੰਡ ਬੁਢਲਾਡਾ ਤੋਂ ਭੀਖੀ ਸੜਕ ਉਪਰ ਕਿਸ਼ਨਗੜ੍ਹ ਫਰਵਾਹੀ ਹੈ। ਫ਼ਿਲਮ ਦੀ ਕਹਾਣੀ ਵਾਸਤੇ ਮੈਨੂੰ ਐਸੇ ਹੀ ਪਿੰਡਾਂ ਦੀਆਂ ਲੋਕੇਸ਼ਨਾਂ ਦੀ ਜਰੂਰਤ ਸੀ। ਅਕਸਰ ਹੀ ਪੰਜਾਬੀ ਫ਼ਿਲਮਾਂ ਚੰਗੇ ਵਿਸ਼ੇ ਤੋਂ ਦੂਰ ਫੂਹੜ ਕਾਮੇਡੀ ਬਿਨ ਸਿਰ ਪੈਰ ਵਾਲੀਆਂ ਫ਼ਿਲਮਾਂ ਤੋਂ ਹੱਟਕੇ ਇਕ ਗੰਭੀਰ ਵਿਸ਼ੇ ਵਾਲੀ ‘ਦਾ ਬਲੱਡ ਸਟਰੀਟ (ਖੂਨੀ ਗਲੀ ) ਸਤੰਬਰ 2014 ਵਿਚ ਦੇਸ਼ -ਵਿਦੇਸ਼ ਵਿਚ ਵੱਡੇ ਪੱਧਰ ਤੇ ਰਿਲੀਜ ਕੀਤੀ ਜਾਵੇਗੀ। ਜਿਸਨੂੰ ਦੇਖਕੇ ਹਰ ਕੋਈ ਸੋਚਣ ਲਈ ਮਜਬੂਰ ਹੋਵੇਗਾ।
ਨਿਰਦੇਸ਼ਕ ਦਰਵੇਸ ਫ਼ਿਲਮ ਸਬੰਧੀ ਦੱਸਦਾ ਹੈ ਕਿ ਹਰ ਜੀ ਮੂਵੀ ਇੰਟਰਨੈਸ਼ਲ ਦੇ ਬੈਨਰ ਹੇਠ ਨਿਰਮਾਤਾ ਜਸਵੀਰ ਸਿੰਘ ਬੋਪਾਰਾਏ ਕੈਨੇਡਾ ਜੋ ਇਕ ਗੁਰਸਿੱਖ ਹਨ ਉਨ੍ਹਾਂ ਮੇਰੀ ਅੱਛੀ ਕਹਾਣੀ ਸੁਣਦਿਆ ਮੇਰੇ ਉਪਰ ਵਿਸਵਾਸ਼ ਕਰਦਿਆਂ ਛੋਟੇ ਬੱਜਟ ਰਾਂਹੀ ਵੱਡੇ ਅਤੇ ਵੱਖਰੇ ਵਿਸ਼ੇ ਮਾਂ ਦੇ ਦਰਦ, ਘਰੇਲੂ ਪੀੜਾ ਨੂੰ ਸੁਨਹਿਰੀ ਪਰਦੇ ਉਪਰ ਦਿਖਾਇਆ ਜਾ ਰਿਹਾ ਹੈ। ਫ਼ਿਲਮ ਦੇ ਵਿਸ਼ੇ ਅਨੁਸਾਰ ਸਾਲ 1990,91,92, ’ਚ ਆਮ ਬੰਦਾ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ। ਮਾਂ ਦੇ ਦਰਦ ਨੂੰ ਸਮਝਣ ਵਾਲਾ ਕੋਈ ਨਹੀ ਸੀ। ਜਗਤ ਮਾਤਾ ਗੁਜਰੀ ਜੀ ਤੋਂ ਲੈਕੇ ਜਿਉਂਦੀ ਮਾਂ ਕਦੇ ਆਪਣੇ ਪਤੀ ਕਦੇ ਪੁੱਤ ਨੂੰ ਮਰਦਿਆਂ ਦੇਖਦੀ ਹੈ, ਪਰ ਉਹ ਸੋਚਦੀ ਹੈ ਮੈਂ ਕਿਉਂ ਨਹੀਂ ਮਰਦੀ, ਐਸਾ ਮੇਰੇ ਨਾਲ ਹੀ ਕਿਉਂ ਹੋ ਰਿਹਾ ਹੈ। ਇਕ ਮਾਂ ਦੀ ਵੇਦਨਾ ਦੀ ਕਹਾਣੀ ਹੈ ‘ ਦਾ ਬਲੱਡ ਸਟਰੀਟ ’ ਅਕਸਰ ਘੱਟ ਗਿਣਤੀਆਂ ਨਾਲ ਅਜਿਹੇ ਧੱਕੇ ਕਿਉਂ ? ਚਾਹੇ ਉਹ ਝਾਰਖੰਡ, ਆਸਾਮ, ਪੰਜਾਬ ਜਾ ਕਿਸੇ ਹੋਰ ਸੂਬੇ ’ਚ ਹੁੰਦੇ ਹੋਣ। ਫ਼ਿਲਮ ਦਾ ਨਾਇਕ ਸੋਨਪ੍ਰੀਤ ਜਵੰਦਾ ਜੋ ਮੈਡੀਕਲ ਕਾਲਜ ਵਿਚ ਪੜਦਾ ਉਸਦਾ ਹੱਸਦਾ ਖੇਡਦਾ ਪਰਿਵਾਰ ਹੈ । ਫ਼ਿਲਮ ਦੀ ਨਾਇਕਾ ਬਿੰਨੀ ਸਿੰਘ ਜਰਨਲਿਜਮ ਯੂਨੀਵਰਸਿਟੀ ’ਚ ਕਰਦੀ ਹੈ। ਫ਼ਿਲਮ ਦੇ ਨਾਇਕ ਦਾ ਬਾਪ ਮਿਲਟਰੀ ਅਫ਼ਸਰ ਉਪਰ ਨੌਜਵਾਨਾਂ ਨੂੰ ਆਪਣੇ ਹਿੱਤਾਂ ਲਈ ਵਰਤਣ ਦੇ ਦੋਸ਼ ਕਰਕੇ ਪੁਲਿਸ ਵੱਲੋਂ ਬੇਇੱਜਤ ਕੀਤਾ ਜਾਂਦਾ ਹੈ।
ਆਪਣੇ ਪਰਿਵਾਰ ਉਪਰ ਹੋਏ ਜ਼ੁਲਮ ਖਿਲਾਫ਼ ਫ਼ਿਲਮ ਦਾ ਨਾਇਕ ਹਥਿਆਰ ਉਠਾਕੇ ਸਮਾਜ ਵਿਰੋਧੀ ਅਨਸਰਾਂ ਦਾ ਕਿਵੇਂ ਸਫਾਇਆ ਕਰਦਾ ਹੈ, ਫ਼ਿਲਮ ਵਿਚ ਏਹੀ ਦਿਖਾਇਆ ਜਾ ਰਿਹਾ ਹੈ। ਨਿਰਦੇਸ਼ਕ, ਲੇਖਕ ਦਰਸ਼ਨ ਦਰਵੇਸ਼ ਅੱਗੇ ਦੱਸਦਾ ਹੈ ਕਿ ਇਸ ਫ਼ਿਲਮ ’ਚ ਥੀਏਟਰ ਨਾਲ ਜੁੜੇ ਜ਼ਿਆਦਾਤਰ ਕਲਾਕਾਰ ਹਨ ਜਿੰਨ੍ਹਾਂ ’ਚੋਂ ਸੋਨਪ੍ਰੀਤ ਜਵੰਦਾ ਜਿਸਨੇ ਪਹਿਲਾਂ ਪੰਜਾਬੀ ਫ਼ਿਲਮ ‘ ਸਤਿ ਸ਼੍ਰੀ ਅਕਾਲ ’ ਤੋਂ ਬਾਅਦ ਦੇਸੀ ਮੁੰਡੇ ਅਤੇ ਬਾਲੀਵੁੱਡ ਛੇ ਜੂਨ ਨੂੰ ਰਿਲੀਜ ਹੋਣ ਜਾ ਰਹੀ ਹਿੰਦੀ ਫ਼ਿਲਮ ‘ ਹਾਲੀਡੇਅ ਅਕਸੈ ਕੁਮਾਰ, ਗੋਵਿੰਦਾ ਨਾਲ ਵਧੀਆ ਕਿਰਦਾਰ ਰਾਂਹੀ ਕੀਤੀ ਹੈ, ਫ਼ਿਲਮ ਦੀ ਨਾਇਕਾ ਬਿੰਨੀ ਸਿੰਘ ਤੋਂ ਇਲਾਵਾ ਸਰਦਾਰ ਸੋਹੀ, ਮਹਾਂਵੀਰ ਭੁੱਲਰ, ਸਮਾਜ ਸੇਵੀ, ਰੰਗਮੰਚ ਦੇ ਕਲਾਕਾਰ ਅਤੇ ਪ੍ਰਸਿੱਧ ਪ੍ਰੈਸ ਫੋਟੋਗ੍ਰਾਫਰ ਸੇਮੀ ਮਾਨਸਾ, ਕਰਮਜੀਤ ਬਰਾੜ, ਸਤਵਿੰਦਰ ਕੌਰ, ਕੁਲ ਸਿੱਧੂ, ਜੈਸਮੀਨ ਗੁਲਾਟੀ, ਨਰਿੰਦਰ ਢਿੱਲੋਂ, ਕੇ.ਐਨ.ਐਸ.ਸੇਖੋਂ ਆਦਿ ਬਾਕੀ ਅਦਾਕਾਰ ਹਨ। ਫ਼ਿਲਮ ਦੇ ਗੀਤ ਖੁਦ ਦਰਸ਼ਨ ਦਰਵੇਸ, ਮਨਪ੍ਰੀਤ ਗੋਸਲ ਬਠਿੰਡਾ, ਅਜ਼ੀਮ ਸੇਖਰ ਇੰਗਲੈਂਡ, ਪਿੱਠਵਰਤੀ ਗਾਇਕ ਸੋਨਾਲੀ ਡੋਗਰਾ ਜੰਮੂ, ਗੁਰਬਖ਼ਸ ਸੌਕੀ, ਜੰਗੀਰ ਸਿੰਘ ਅਤੇ ਲਖਵਿੰਦਰ ਵਡਾਲੀ ਨੇ ਖੂਬਸੂਰਤ ਆਵਾਜ਼ਾਂ ਦਿੱਤੀਆਂ ਹਨ । ਮਿਊਜ਼ਿਕ ਹਰਿੰਦਰ ਸੋਹਲ, ਮਨਪਾਲ ਸੰਗਰੂਰ, ਆਰਟ ਡਾਇਰੈਕਟਰ ਦੀਪ ਲੌਗੋਵਾਲੀਆ ਪੰਜਾਬੀ, ਹਿੰਦੀ ਅਤੇ ਸਾਊਥ ਦੀਆਂ ਫ਼ਿਲਮਾਂ ਦਾ ਉਭਰਦਾ ਸਿਤਾਰਾ ਫ਼ਿਲਮ ਦੇ ਹਰ ਸੀਨ ਨੂੰ ਖੂਬਸੂਰਤ ਬਣਾਉਣ ਲਈ ਜੀਅ-ਤੋੜ ਮਿਹਨਤ ਕਰ ਰਿਹਾ ਹੈ। ਕੋਰਿਓਗਰਾਫਰ ਸੁਨੀਲ ਠਾਕੁਰ, ਐਕਸ਼ਨ ਡਾਇਰੈਕਟਰ ਮਿਸਟਰ ਕਿੰਦਰ, ਫ਼ਿਲਮ ਦੀ ਸੂਟਿੰਗ ਸਿਰਸਾ, ਮਾਨਸਾ, ਫਫੜੇ ਭਾਈਕੇ, ਕਿਸ਼ਨਗੜ੍ਹ ਫਰਵਾਹੀ, ਬੀਰੋਕੇ ਕਲਾਂ, ਗੁਰਨੇ ਕਲਾਂ, ਬੱਪੀਆਣਾ, ਗੁਰਦੁਆਰਾ ਸੂਲੀਸਰ ਸਾਹਿਬ ਵਿਚ ਹੋ ਚੁੱਕੀ ਹੈ ਅਤੇ ਹਰਿਆਣਾ ਹਿਮਾਚਲ ਪ੍ਰਦੇਸ਼ ਤੇ ਫ਼ਿਲਮ ਦਾ ਬੈਕ ਮਿਊਜ਼ਿਕ ਫਰਾਂਸ ’ਚ ਤਿਆਰ ਕੀਤਾ ਜਾਵੇਗਾ। ਸ਼ਾਇਰੀ, ਸਾਹਿਤ ਅਤੇ ਫ਼ਿਲਮ ਲਾਈਨ ਦਾ ਗੂੜ ਗਿਆਨ ਰੱਖਣ ਵਾਲੇ ਦਰਸਨ ਦਰਵੇਸ਼ ਅਨੁਸਾਰ ਇਹ ਫ਼ਿਲਮ ਆਰਟ ਐਂਡ ਕਮਰਸੀਅਲ ਤੋਂ ਇਲਾਵਾ ਖਾਲਸ ਮਨੋਰੰਜਨ ਪ੍ਰਦਾਨ ਕਰੇਗੀ ਅਤੇ ਗਾਲੀ -ਗਲੋਚ ਵਾਲੇ ਸੰਵਾਦਾਂ ਤੋਂ ਦੂਰ ਇਕ ਫੌਜੀ ਦੀ ਆਪ ਬੀਤੀ, ਮਾਂ ਦੇ ਦਰਦ ਨੂੰ ਸੁਨਹਿਰੀ ਪਰਦੇ ਉਪਰ ਰੂਪਮਾਨ ਕਰੇਗੀ। ਸਤੰਬਰ 2014 ’ਚ ਦੇਸ਼ ਭਰ ਦੇ ਸਿਨਮਿਆਂ ’ਚ ਰਿਲੀਜ ਕੀਤੀ ਜਾ ਰਹੀ ਹੈ। ਉਸਦੀ ਲਘੂ ਫ਼ਿਲਮ ‘ ਵੱਤਰ ’ 18 ਮਈ ਨੂੰ ਕੈਨੇਡਾ ਟੋਰਾਂਟੋ ਦੇ ਵਿਸ਼ਾਲ ਹਾਲ ਵਿਚ ਪੰਜਾਬੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਸ਼ਾਮ 4 ਵਜੇ ਦਿਖਾਈ ਜਾ ਰਹੀ ਹੈ।