ਧਰਮਿੰਦਰ ਸਿੰਘ
ਮੋ: 97817-51690
(ਪਿਛਲੇ ਐਤਵਾਰ ਦਾ ਬਾਕੀ)
?-ਤੁਹਾਡੇ ਗੀਤਾਂ ਦੀ ਪਹਿਲੀ ਸੀ.ਡੀ. (ਕੰਮਪੈਕਟ ਡਿਸਕ) ਕਿਹੜੇ ਸੰਨ ‘ਚ ਤੇ ਕਿੱਥੇ ਰਿਕਾਰਡ ਹੋਈ।
– ਸੰਨ 1988 ਵਿੱਚ ਜਾਪਾਨ ਸਰਕਾਰ ਨੇ ਟੋਕੀੳ ਵਿੱਚ ਮੇਰੀ ਪਹਿਲੀ ਸੀ.ਡੀ ‘ਲਵ ਐਂਡ ਲਾਈਫ ਅੱਾਫ ਪੰਜਾਬ’ ਰਿਕਾਰਡ ਕੀਤੀ ਸੀ। ਸ਼ਾਇਦ ਪੰਜਾਬ ਵਿੱਚ ਕਿਸੇ ਕਲਾਕਾਰ ਦੀ ਇਹ ਪਹਿਲੀ ਸੀ.ਡੀ ਸੀ।
?- ਤੁਸੀ ਦੂਰਦਰਸ਼ਨ ‘ਤੇ ਬਹੁਤ ਗਾਇਆ। ਦੂਰਦਰਸ਼ਨ ਤੇ ਜਾਣ ਦਾ ਸਬੱਬ ਕਿਵੇਂ ਬਣਿਆ। ਪਹਿਲਾਂ ਰੇਡੀਉ ‘ਤੇ ਗਾਇਆ ਕਿ ਦੂਰਦਰਸ਼ਨ ‘ਤੇ।
– ਜਦੋ ਪੰਜਾਬੀ ਕਲਾਕਾਰਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਗੀਤ ਮੁੱਕ ਗਏ ਹਨ ਤਾਂ ਮਿਸ਼ਰਾ ਜੀ ਨੇ ਮੈਨੂੰ ਫੋਨ ਕੀਤਾ ਤਾਂ ਮੈ ਕਿਹਾ ਕਿ ਮੈਂ ਆ ਰਹੀ ਹਾਂ।ਅਗਲੇ ਦਿਨ ਮੈਂ ਗਈ, ਰਿਕਾਰਡਿੰਗ ਕੀਤੀ। ਸਾਨੂੰ ਦੂਰਦਰਸ਼ਨ ਦੇ ਅਫਸਰਾਂ ਨੇ ਮੱਕੀ ਦੀ ਰੋਟੀ ਤੇ ਸਾਗ ਖਵਾਇਆ। ਚਾਹ ਦਾ ਕੱਪ ਪਿਆਇਆ। ਸੰਤੋਸ਼ ਮਿਸ਼ਰਾ ਜੀ ਪੰਜਾਬੀ ਪ੍ਰੋਗਰਾਮ ਦੇ ਇੰਚਾਰਜ ਰਹੇ ਹਨ। ਜੋ ਹਰੇਕ ਕਲਾਕਾਰ ਨੂੰ ਪਿਆਰ ਕਰਕੇ ਉਸਦੀ ਦੀ ਗਾਇਕੀ ਦੀ ਸ਼ਲਾਘਾ ਕਰਦੇ ਹਨ। ਹੁਣ ਉਹੀ ਗੀਤ, ਹਰੀਏ ਨੀ ਰਸ ਭਰੀਏ ਖਜੂਰੇ, ਚਿੱਟੀਆਂ-ਚਿੱਟੀਆਂ ਕੂੰਜਾਂ, ਕੁਹਾਰੋ ਡੋਲੀ ਨਾ ਚਾਇਉ, ਜੁਗਨੀ, ਮਿਰਜਾ, ਮਲਕੀ ਕੀਮਾ, ਸੋਹਣੀ ਮਹੀਂਵਾਲ, ਸੱਸੀ ਪੁੰਨੂੰ, ਲੋਕ ਬੋਲੀਆਂ ਤੇ ਹੋਰ ਵੀ ਕਈ ਗੀਤ ਟੀ.ਵੀ ਦੇ ਬਹੁਤ ਹੀ ਹਰਮਨ ਪਿਆਰੇ ਗੀਤ ਹਨ। ਸਾਡਾ ਲੋਕ ਗਾਇਕੀ ਦਾ ਵਿਰਸਾ ਬਹੁਤ ਅਮੀਰ ਹੈ। ਰੇਡੀਉ ‘ਤੇ ਮੈਂ ਬਹੁਤ ਗਾਇਆ। ਦੂਰਦਰਸ਼ਨ ‘ਤੇ ਮੈਂ ਉਦੋਂ ਗਾਇਆ ਜਦੋਂ ਦਿੱਲੀ ਵਿੱਚ ਰਿਕਾਰਡਿੰਗ ਹੁੰਦੀ ਸੀ, ਅੰਮ੍ਰਿਤਸਰ ਰੀਲੇਅ ਸਟੇਸ਼ਨ ਸੀ-ਪਰ ਇੱਕ ਗੱਲ ਮੈਨੂੰ ਕਦੇ ਨਹੀ ਭੁੱਲਣੀ, ਜਦੋਂ ਦੂਰਦਰਸ਼ਨ ਜਲੰਧਰ ਦਾ ੳਪਨਿੰਗ ਸੈਰੇਮਨੀ ਦਾ ਉਦਘਾਟਨ ਹੋਇਆ, ਤਾਂ ਜਲੰਧਰ ਦੂਰਦਰਸ਼ਨ ‘ਤੇ ਪਹਿਲੀ ਗਾਇਕਾ ਮੈਂ ਸੀ, ਗੀਤ ਸੀ ‘ਜੁਗਨੀ’, ਪਹਿਲੀ ਹੇਕ ਮੈਂ ਹੀ ਲਾਈ ਸੀ।
?- ਤੁਸੀ ਵਿਦੇਸ਼ ਗਏ, ਜੇ ਗਏ ਤਾਂ ਕਿੱਥੇ-ਕਿੱਥੇ।
-(ਕਿਰਪਾਲ ਬਾਵਾ ਬੋਲੇ)- ਗੁਰਮੀਤ ਵੀਹਾਂ ਮੁਲਕਾਂ ਵਿੱਚੋਂ ਹੋ ਕੇ ਆਈ ਹੈ। ਜਿੱਥੇ ਭਾਰਤ ਦਾ ਮੇਲਾ ਹੁੰਦਾ ਹੈ ਵਿਦੇਸ਼ਾ ਵਿੱਚ, ਉ¤ਥੇ ਪੰਜਾਬ ਤੇ ਭਾਰਤ ਵੱਲੋਂ ਗੁਰਮੀਤ ਹੀ ਪ੍ਰਤੀ ਨਿੱਧਤਾ ਕਰਦੀ ਹੈ। ਨਿੱਜੀ ਤੌਰ ‘ਤੇ ਕਿਤੇ ਨਹੀ ਗਈ, ਜਿੱਥੇ ਭਾਰਤ ਸਰਕਾਰ ਭੇਜਦੀ ਹੈ ਜਰੂਰ ਜਾਂਦੀ ਹੈ। (ਗੁਰਮੀਤ ਬਾਵਾ) ਮੈਂ ਪਾਕਿਸਤਾਨ ਲਾਹੌਰ ਅਲਹਮਰਾ ਸਟੇਡੀਅਮ, ਉਜ਼ਬੇਕਸਤਾਨ, ਜਾਰਜੀਆ, ਤਜ਼ਾਕਿਸਤਾਨ, ਤੁਰਕਮਨਿਸਤਾਨ, ਰੂਸ, ਜਪਾਨ, ਲੀਬੀਆ, ਸੀਰੀਆਂ, ਫਰਾਂਸ ਸਰਕਾਰ ਦੀ ਸੰਸਥਾ (ਛੲਟੲ- ਧੲ -ਲ਼ੳ -ੁੰਸਗਿੲ) ਦੇ ਬੁਲਾਵੇ ‘ਤੇ 2003 ਵਿੱਚ ਪੈਰਿਸ ਵਿੱਚ ਗਾਇਆ। ਥਾਈਲੈਂਡ ਦੋ ਵਾਰੀ ਤੇ ਕਾਮਨਵੈਲਥ ਖੇਡਾਂ ਦੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਮਲੇਸ਼ੀਆਂ ਦੇ ਸ਼ਹਿਰ ਕੁਆਲਾਲੰਮਪੁਰ ਹੋ ਕੇ ਆਈ ਹੈ।
?- ਫਿਲਮਾਂ ਵਿੱਚ ਵੀ ਜਰੂਰ ਗਾਇਆ ਹੋਵੇਗਾ। ਕਿਹੜੀ-ਕਿਹੜੀ ਫਿਲਮ ਵਿੱਚ ਗਾਇਆ ਨਾਂ ਦੱਸੋਗੇ।
-ਹਾਂ ਜੀ, ਸਰਪੰਚ, ਬਲਬੀਰੋ ਭਾਬੀ, ਲਾਜੋ, ਜ਼ੋਰਾ ਜੱਟ ਤੇ ਬਦਲਾ ਜੱਟੀ ਦਾ ਆਦਿ ਫਿਲਮਾਂ ਵਿੱਚ ਗਾਇਆ।
?-ਕਦੇ ਵੇਲਾ ਹੁੰਦਾ ਸੀ ਕੋਈ ਫੰਕਸ਼ਨ ਹੋਵੇ, ਭਾਵੇਂ ਵਿਆਹ, ਭਾਵੇਂ ਮੇਲਾ ਜਾਂ ਰਾਜਸੀ ਕਾਨਫਰੰਸ ਤੁਹਾਡੀ ਹਾਜ਼ਰੀ ਲਾਜਮੀ ਸਮਝੀ ਜਾਂਦੀ ਸੀ, ਪਰ ਅੱਜ- ਕੱਲ ਕੁੱਝ ਘੱਟ ਹੈ। ਇਹਦਾ ਕਾਰਨ।
-ਮੇਰੇ ਸਰੋਤੇ ਬਹੁਤ ਮਖਸੂਸ ਕਿਸਮ ਦੇ ਹਨ। ਮੇਰੇ ਸਰੋਤੇ ਮੈਨੂੰ ਉਨੇ ਹੀ ਚਾਅ ਨਾਲ ਸੁਣਦੇ ਹਨ। ਮੇਰਾ ਗਲਾ ਅੱਜ ਵੀ ਉਸੇ ਪਿਚ ਤੇ ਹੈ, ਜਿੱਥੇ ਬਹੁਤ ਵਰੇ ਪਹਿਲਾਂ ਸੀ। ਮੈਂ ਆਪਣੀ ਗਾਇਕੀ ਤੋਂ ਸੰਤੁਸ਼ਟ ਹਾਂ। ਪ੍ਰੋਗਰਾਮ ਵੱਧ ਘੱਟ ਦਾ ਕੋਈ ਫਰਕ ਨਹੀ ਪੈਂਦਾ।
?- ਅੱਜਕੱਲ ਲੱਚਰ ਗਾਇਕੀ ਦਾ ਬੋਲਬਾਲਾ ਹੈ। ਸਰਕਾਰ ਸੱਭਿਆਚਾਰ ਪ੍ਰਤੀ ਕੀ ਰਹੀ ਹੈ।ਤੁਸੀ ਵੀ ਇੱਕ ਮਹਿਲਾ ਤੇ ਸੀਨੀਅਰ ਹੋ।ਲੱਚਰ ਗਾਇਕੀ ਨੂੰ ਰੋਕਣ ਲਈ ਤੁਸੀ ਕੀ ਉਪਰਾਲੇ ਕੀਤੇ ।ਇਸ ਬਾਰੇ ਨਵੇਂ ਗਾਇਕ -ਗਾਇਕਾਵਾਂ ਨੂੰ ਤੁਸੀ ਕੀ ਕਹਿਣਾ ਚਾਹੋਗੇ।
-ਸਰਕਾਰਾਂ, ਸਮਾਜਿਕ ਸੰਸਥਾਵਾਂ, ਸਾਹਿਤਕ ਜਥੇਬੰਦੀਆਂ ਆਪਣੇ-ਆਪਣੇ ਥਾਂ ਤੇ ਕੋਸ਼ਿਸ਼ ਕਰ ਰਹੀਆਂ ਹਨ। ਇਹ ਜੋ ਲੱਚਰ ਗਾਇਕੀ ਹੈ ਇਹ ਚਿਰੰਜੀਵੀ ਨਹੀਂ ਹੁੰਦੀ, ਵੱਡਾ ਦੁੱਖ ਤਾਂ ਇਹ ਹੈ ਕਿ ਪਤਾ ਹੀ ਨਹੀ ਲੱਗਦਾ ਕਿ ਗਾਇਕ ਕੌਣ ਤੇ ਨਾਚਾ ਕੌਣ ਹੈ। ਨੱਚ ਭੁੱੜਕ ਵੱਲ ਧਿਆਨ ਵਧੇਰੇ ਹੋ ਗਿਆ ਹੈ। ਸ਼ੋਰ ਸ਼ਰਾਬਾ ਐਨਾ ਵੱਧ ਗਿਆ ਹੈ ਕਿ ਗਾਇਕੀ ਦਾ ਪਤਾ ਹੀ ਨਹੀ ਲੱਗਦਾ। ਸੁਰ- ਗਿਆਨ ਵਾਲੇ ਪਾਸਿਉਂ ਅਵੇਸਲੇ ਹੋ ਗਏ ਹਨ। ਮੇਰੀ ਨਿੱਜੀ ਰਾਇ ਹੈ ਕਿ ਅਗਰ ਜੇ ਸੰਗੀਤ ਦੀ ਸਿੱਖਿਆ ਲੈ ਕੇ ਇਸ ਖੇਤਰ ਵਿੱਚ ਪ੍ਰਵੇਸ਼ ਕਰੋਗੇ ਤਾਂ ਲੰਮੇ ਸਮੇਂ ਤੱਕ ਗਾ ਸਕੋਗੇ। ਗਾਇਕੀ ਦੀ ਉਮਰ ਲੰਮੀ ਹੋਵੇਗੀ।ਬਾਕੀ ਲੱਚਰ ਗਾਇਕੀ ਕੋਈ ਇੱਕ ਦਿਨ ਵਿੱਚ ਬੰਦ ਹੋਣ ਵਾਲੀ ਨਹੀ। ਸਾਡੇ ਵੱਲੋਂ ਕੋਸ਼ਿਸ਼ਾਂ ਜਾਰੀ ਹਨ।ਬਾਕੀ ਮੈਂ ਨਵੀਂ ਪਨੀਰੀ ਨੂੰ ਏਹੋ ਕਹਿਣਾ ਚਾਹਾਂਗੀ ਕਿ ‘ਅਪਣੀ ਮਿੱਟੀ ਪੇ ਚੱਲਨੇ ਕਾ ਸਲੀਕਾ ਸੀਖੋ, ਸੰਗੇਮਰਮਰ ਪੇ ਚਲੋਗੇ ਤੋਂ ਫਿੱਸਲ ਜਾਉਗੇ’।
?-ਤੁਸੀ ਬਥੇਰਾ ਗਾਇਆ ਹੈ! ਉਹ ਕਿਹੜਾ ਗੀਤ ਹੈ ਜੋ ਰੂਹ ਨੂੰ ਤਸਕੀਨ ਦੇਂਦਾ ਹੈ।
ਉਂਝ ਤਾਂ ਸਾਰੇ ਹੀ ਬੱਚੇ ਮਾਪਿਆਂ ਨੂੰ ਪਿਆਰੇ ਲੱਗਦੇ ਹਨ ਪਰ ਕੁਝ ਲੋਕ ਗੀਤ ਮਾਵਾਂ ਧੀਆਂ ਦੇ ਰਿਸ਼ਤਿਆਂ ਬਾਰੇ, ਕੁਝ ਸੂਫੀਆਨਾ ਗੀਤ, ਕੁੱਝ ਉਹ ਗੀਤ ਜਿੰਨ੍ਹਾਂ ਨਾਲ ਸਾਡੇ ਜੱਜ਼ਬੇ ਜੁੜੇ ਹੋਏ ਨੇ, ਕੁੱਝ ਸੂਰਵੀਰਾਂ ਦੇ ਗੀਤ ਗਾਉਣ ਨਾਲ ਮਨ ਨੂੰ ਤਸੱਲੀ ਮਿਲਦੀ ਏ।
?- ਕੀ ਤੁਹਾਡੀਆਂ ਬੇਟੀਆ ਵੀ ਇਸ ਖੇਤਰ ਵਿੱਚ ਆਈਆਂ ਹਨ।
-ਹਾਂ, ਮੇਰੀਆਂ ਤਿੰਨ ਬੇਟੀਆ ਹਨ, ਵੱਡੀ ਲਾਚੀ ਬਾਵਾ, ਗਲੋਰੀ ਬਾਵਾ ਤੇ ਸਭ ਤੋਂ ਛੋਟੀ ਸਿਮਰਤ ਬਾਵਾ ਹੈ। ਛੋਟੀ ਬੇਟੀ ਇਸ ਖੇਤਰ ਵਿੱਚ ਨਹੀ ਆਈ। ਵੱਡੀਆਂ ਦੋਵੇਂ ਬੇਟੀਆਂ ਗਾਇਕੀ ਦੇ ਖੇਤਰ ਵਿੱਚ ਹਨ ।ਰੇਡੀਉ, ਟੀ.ਵੀ ਤੇ ਮੇਰੇ ਨਾਲ ਸਟੇਜ ਤੇ ਗਾਉਂਦੀਆਂ ਹਨ। ਉਹ ਅਜੋਕੀ ਗਾਇਕੀ ਨੂੰ ਪਸੰਦ ਨਹੀਂ ਕਰਦੀਆਂ। ਵੱਡੀ ਬੇਟੀ ਮਿਊਜ਼ਿਕ ਦੀ ਡਬਲ ਐਮ.ਏ ਹੈ। ਛੋਟੀ ਬੇਟੀ ਵੀ ਮਿਊਜ਼ਿਕ ਦੀ ਐਮ.ਏ ਹੈ।
?-ਅੱਜ ਤੱਕ ਮਿਲੇ ਮਾਨ-ਸਨਮਾਨਾਂ ਦੀ ਗੱਲ ਵੀ ਹੋ ਹੀ ਜਾਵੇ।
-ਮੈਨੂੰ 1991 ਵਿੱਚ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਜੋ ਸਵਰਗੀ ਗਵਰਨਰ ਪੰਜਾਬ ਸੁਰਿੰਦਰ ਨਾਥ ਜੀ ਨੇ ਦਿੱਤਾ ਸੀ। (ਕਮਰੇ ‘ਚ ਪਈਆ ਮਣਾਂ ਮੂੰਹੀਂ ਟਰਾਫੀਆਂ ਵੱਲ ਇਸ਼ਾਰਾ ਕਰਕੇ) ਬਾਕੀ ਆ ਸਭ ਕੁੱਝ ਤੁਹਾਡੇ ਸਾਹਮਣੇ ਪਿਆ ਹੈ ਤੇ ਕ੍ਰਿਪਾਲ ਬਾਵਾ ਇੱਕ ਸੋਨੇ ਦਾ ਮੈਡਲ ਵਿਖਾਉਂਦੇ ਹੋਏ ਆਹ ‘ਅਮਰੀਕਨਬਾਇਉਗਰਾਫੀਕਲ ਇਨਸਟੀਚਿਊਟ ਨਿਊਯਾਰਕ ਵੱਲੋਂ ਮਲੇਨੀਅਮ 2000 ਐਵਾਰਡ’, ਕਲਾ ਪ੍ਰੀਸ਼ਦ ਚੰਡੀਗੜ੍ਹ ਵੱਲੋਂ ‘ਪੰਜਾਬ ਗੌਰਵ’ ਦਾ ਸਨਮਾਨ, ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼੍ਰੋਮਣੀ ਗਾਇਕਾ’ ਦਾ ਐਵਾਰਡ ਜੋ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਜੀ ਨੇ ਦਿੱਤਾ। ਸੰਨ 2012 ਵਿੱਚ ਸਤਿਕਾਰਯੋਗ ਰਾਸ਼ਟਰਪਤੀ ਸ੍ਰੀ ਪ੍ਰਣਬ ਮੁੱਖਰਜੀ ਜੀ ਨੇ ‘ਨੈਸ਼ਨਲ ਸੰਗੀਤ ਨਾਟਕ ਅਕੈਡਮੀ ਐਵਾਰਡ’ ਨਾਲ ਸਨਮਾਨਿਆ, ਅੱਹਲਿਆ ਦੇਵੀ ਐਵਾਰਡ ਜੋ ਮੱਧ ਪ੍ਰਦੇਸ਼ ਦੇ ਉਸ ਵੇਲੇ ਦੇ ਮੁੱਖ ਮੰਤਰੀ ਸ੍ਰੀ ਦਿਗਵਿਜੇ ਸਿੰਘ ਜੀ ਵੱਲੋਂ ਦਿੱਤਾ, ਜਿੱਥੇ ਮੈਂ ਤੇ ਅਮਿਤਾਬ ਬੱਚਨ ਇੱਕਠੇ ਸਨਮਾਨਿਤ ਹੋਏ ਸੀ। ਕਪੂਰਥਲੇ ਡਾ. ਸਾਧੂ ਸਿੰਘ ਹਮਦਰਦ ਐਵਾਰਡ ਮਿਲਿਆ । ਮੇਰੇ ਲਈ ਸਭ ਤੋਂ ਵੱਡਾ ਸਨਮਾਨ ਲੋਕਾਂ ਦਾ ਪਿਆਰ ।
?-ਲੱਚਰ ਗਾਇਕੀ ਬਾਰੇ ਕੀ ਕਹਿਣਾ ਚਾਹੋਗੇ।
-ਲੱਚਰ ਗਾਇਕੀ ਬਾਰੇ ਗੁਰਮੀਤ ਬਾਵਾ ਕਹਿੰਦੀ ਹੈ ਕਿ ਇਹ ਚਿਰੰਜੀਵੀ ਨਹੀਂ ਹੁੰਦੀ, ਵੱਡਾ ਦੁੱਖ ਤਾਂ ਇਹ ਹੈ ਕਿ ਪਤਾ ਹੀ ਨਹੀ ਲੱਗਦਾ ਕਿ ਗਾਇਕ ਕੌਣ ਤੇ ਨਾਚਾ ਕੌਣ ਹੈ। ਨੱਚ ਭੁੱੜਕ ਵੱਲ ਧਿਆਨ ਵਧੇਰੇ ਹੋ ਗਿਆ ਹੈ। ਸ਼ੋਰ ਸ਼ਰਾਬਾ ਐਨਾ ਵੱਧ ਗਿਆ ਹੈ ਕਿ ਗਾਇਕੀ ਦਾ ਪਤਾ ਹੀ ਨਹੀ ਲੱਗਦਾ। ਸੁਰ- ਗਿਆਨ ਵਾਲੇ ਪਾਸਿਉਂ ਅਵੇਸਲੇ ਹੋ ਗਏ ਹਨ। ਮੇਰੀ ਨਿੱਜੀ ਰਾਇ ਹੈ ਕਿ ਅਗਰ ਜੇ ਸੰਗੀਤ ਦੀ ਸਿੱਖਿਆ ਲੈ ਕੇ ਇਸ ਖੇਤਰ ਵਿੱਚ ਪ੍ਰਵੇਸ਼ ਕਰੋਗੇ ਤਾਂ ਲੰਮੇ ਸਮੇਂ ਤੱਕ ਗਾ ਸਕੋਗੇ। ਗਾਇਕੀ ਦੀ ਉਮਰ ਲੰਮੀ ਹੋਵੇਗੀ। ਬਾਕੀ ਲੱਚਰ ਗਾਇਕੀ ਕੋਈ ਇੱਕ ਦਿਨ ਵਿੱਚ ਬੰਦ ਹੋਣ ਵਾਲੀ ਨਹੀ। ਸਾਡੇ ਵੱਲੋਂ ਕੋਸ਼ਿਸ਼ਾਂ ਜਾਰੀ ਹਨ।ਬਾਕੀ ਮੈਂ ਨਵੀਂ ਪਨੀਰੀ ਨੂੰ ਏਹੋ ਕਹਿਣਾ ਚਾਹਾਂਗੀ ਕਿ ‘ਅਪਣੀ ਮਿੱਟੀ ਪੇ ਚੱਲਨੇ ਕਾ ਸਲੀਕਾ ਸੀਖੋ, ਸੰਗੇਮਰਮਰ ਪੇ ਚਲੋਗੇ ਤੋਂ ਫਿੱਸਲ ਜਾਉਗੇ’।
?-ਅੰਤ ਵਿੱਚ ਆਪਣੇ ਪੜ੍ਹਨ ਤੇ ਸੁਣਨ ਵਾਲੇ ਸਰੋਤਿਆਂ ਤੇ ਪਾਠਕਾਂ ਨੂੰ ਕੀ ਕਹਿਣਾ ਚਾਹੋਗੇ।
-ਮੈਂ ਉਸ ਵਾਹਿਗੁਰੂ ਦੀ ਸ਼ੁਕਰਗੁਜਾਰ ਹਾਂ। ‘ਮੇਰਾ ਮੁੱਝ ਮੇ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ, ਤੇਰਾ ਤੁਝ ਕੋ ਸਉਂਪਤੇ ਕਿਆ ਲਾਗੇ ਮੇਰਾ’ ਸਭ ਜੀਉਂਦੇ ਵੱਸਦੇ ਰਹਿਣ ਜੀ, ਚੰਗਾ ਪੜ੍ਹਣ, ਚੰਗਾ ਲਿੱਖਣ ਤੇ ਚੰਗਾ ਸੁਣਨ ਦੀ ਇੱਛਾ ਆਪਣੇ ਅੰਦਰ ਪੈਦਾ ਕਰਨ, ਕਿਉਂਕਿ ਕੰਨਾਂ ਦਾ ਸ਼ੋਰ ਸ਼ਰਾਬਾ ਨਹੀਂ ਏ ਸੰਗੀਤ- ਇਹ ਤਾਂ ਰੂਹ ਦੀ ਖੁਰਾਕ ਏ। (ਸਮਾਪਤ)