ਨਵੀਂ ਦਿੱਲੀ, 17 ਮਈ (ਪੀ.ਟੀ.)-ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਨੇ ਅੱਜ ਅਸਤੀਫਾ ਦੇ ਦਿੱਤਾ ਤੇ ਬਾਕੀ ਮੈਂਬਰ ਵੀ ਇਹੀ ਅਮਲ ਅਪਣਾ ਰਹੇ ਹਨ। ਆਹਲੂਵਾਲੀਆ ਨੇ ਰਾਜਧਾਨੀ ’ਚ ਹੋਈ ਕੈਬਨਿਟ ਦੀ ਮੀਟਿੰਗ ਤੋਂ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਤੇ ਬਾਅਦ ’ਚ ਕਮਿਸ਼ਨ ਦੇ ਇਕ ਹੋਰ ਮੈਂਬਰ ਬੀ. ਕੇ. ਚਤੁਰਵੇਦੀ ਨੇ ਵੀ ਅਸਤੀਫਾ ਦੇ ਦਿੱਤਾ ਹੈ। ਕਮਿਸ਼ਨ ਦੀ ਮਿਆਦ ਸਰਕਾਰ ਦੀ ਮਿਆਦ ਦੇ ਨਾਲ ਹੀ ਖ਼ਤਮ ਹੋ ਜਾਂਦੀ ਹੈ ਤੇ ਨਵੀਂ ਸਰਕਾਰ ਨਵੇਂ ਕਮਿਸ਼ਨ ਦੇ ਗਠਨ ਬਾਰੇ ਫ਼ੈਸਲਾ ਕਰੇਗੀ। ਸਮੁੱਤਿਰਾ ਚੌਧਰੀ, ਸਾਇਦਾ ਹਾਮੀਦ, ਨਰੇਂਦਰ ਜਾਧਵ, ਅਭਿਜੀਤ ਸੇਨ, ਮਹੀਰ ਸ਼ਾਹ, ਕੇ. ਕਸਤੂਰੀਰੰਗਨ ਤੇ ਅਰੁਣ ਮਾਇਰਾ ਕਮਿਸ਼ਨ ਦੇ ਮੈਂਬਰ ਹਨ।