May 28, 2026 9:38 am

ਗਿਰੀਰਾਜ ਨੇ ਕੀਤਾ ਆਤਮ-ਸਮਰਪਣ

ਦਿਉਗੜ੍ਹ, 17 ਮਈ (ਪੀ.ਟੀ.)-ਬਿਹਾਰ ਦੇ ਸੀਨੀਅਰ ਭਾਜਪਾ ਆਗੂ ਤੇ ਨਵਾਦਾ ਤੋਂ ਚੁਣੇ ਗਏ ਸੰਸਦ ਮੈਂਬਰ ਗਿਰੀਰਾਜ ਸਿੰਘ ਨੇ ਭੜਕਾਊ ਭਾਸ਼ਣ ਦੇਣ ਦੇ ਮਾਮਲੇ ’ਚ ਦਰਜ ਕੇਸ ਸਬੰਧੀ ਅੱਜ ਸਥਾਨਕ ਅਦਾਲਤ ’ਚ ਆਤਮ-ਸਮਰਪਣ ਕੀਤਾ ਜਿਥੇ ਉਨ੍ਹਾਂ ਦੀ ਬਾਅਦ ’ਚ ਜ਼ਮਾਨਤ ਵੀ ਮਨਜ਼ੂਰ ਹੋ ਗਈ। ਗਿਰੀਰਾਜ ਨੇ ਜੁਡੀਸ਼ੀਅਲ ਮੈਜਿਸਟਰੇਟ ਪ੍ਰਭਾਤ ਕੁਮਾਰ ਦੀ ਅਦਾਲਤ ’ਚ ਆਤਮ-ਸਮਰਪਣ ਕੀਤਾ ਜਿਥੇ ਉਨ੍ਹਾਂ ਨੂੰ 20000 ਰੁਪਏ ਦਾ ਜਾਤੀ ਮੁਚੱਲਕਾ ਭਰਨ ’ਤੇ ਜ਼ਮਾਨਤ ਮਿਲ ਗਈ। ਵਰਣਨਯੋਗ ਹੈ ਕਿ 20 ਅਪ੍ਰੈਲ ਨੂੰ ਦਿਉਗੜ੍ਹ ਦੇ ਮੋਹਨਪੁਰ ਪੁਲਿਸ ਥਾਣੇ ’ਚ ਉਨ੍ਹਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਚੋਣ ਰੈਲੀ ਦੌਰਾਨ 18 ਅਪ੍ਰੈਲ ਨੂੰ ਕਿਹਾ ਸੀ ਕਿ ਜਿਹੜੇ ਲੋਕ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਦਾ ਵਿਰੋਧ ਕਰਦੇ ਹਨ ਉਨ੍ਹਾਂ

ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਐੱਫ਼. ਆਰ. ਆਈ. ’ਚ ਉਨ੍ਹਾਂ ’ਤੇ ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਕਿਹਾ ਸੀ ਕਿ ਜਿਹੜੇ ਲੋਕ ਗਾਂ ਦਾ ਮਾਸ ਨਿਰਯਾਤ ਕਰਦੇ ਹਨ ਕੇਂਦਰ ਸਰਕਾਰ ਉਨ੍ਹਾਂ ਨੂੰ ਸਬਸਿਡੀ ਦਿੰਦੀ ਹੈ ਤੇ ਜਿਹੜੇ ਲੋਕ ਗਾਵਾਂ ਦਾ ਪਾਲਣ-ਪੋਸਣ ਕਰਦੇ ਹਨ ਉਨ੍ਹਾਂ ੍ਯਤੇ ਟੈਕਸ ਲਗਾਇਆ ਜਾਂਦਾ ਹੈ।

Send this to a friend