May 29, 2026 12:03 pm

ਲਗਭਗ 60 ਲੱਖ ਮਤਦਾਤਾਵਾਂ ਨੇ ਕੀਤਾ ਨੋਟਾ ਦਾ ਇਸਤੇਮਾਲ

ਨਵੀਂ ਦਿੱਲੀ, 17 ਮਈ (ਪੀ.ਟੀ.)-16ਵੀਂ ਲੋਕਸਭਾ ਚੋਣ ‘ਚ ਦੇਸ਼ਭਰ ‘ਚ ਲਗਭਗ 60 ਲੱਖ ਮਤਦਾਵਾਂ ਨੇ ‘ਉਪਰੋਕਤ ‘ਚੋਂ ਕੋਈ ਵੀ ਨਹੀਂ‘ (ਨੋਟਾ) ਦਾ ਵਿਕਲਪ ਚੁਣਿਆ ਤੇ ਪੁਡੁਚੇਰੀ ‘ਚ ਸਭਤੋਂ ਜ਼ਿਆਦਾ ਵੋਟਰਾਂ ਨੇ ਇਸਦਾ ਇਸਤੇਮਾਲ ਕੀਤਾ। ਰਾਤ ਗਿਆਰਾਂ ਵੱਜ ਕੇ ਦਸ ਮਿੰਟ ਤੱਕ ਮਿਲੇ ਡੇਟਾ ਦੇ ਅਨੁਸਾਰ ਕੁਲ ਪਏ ਮਤਾਂ ‘ਚੋਂ 11 ਫੀਸਦ ਨੋਟਾ ਦੇ ਮਤ ਯਾਨੀ 59, 78, 208 ਮਤ ਸਨ। ਪੁਡੁਚੇਰੀ ‘ਚ ਕੁਲ ਤਿੰਨ ਫ਼ੀਸਦੀ ਯਾਨੀ 22, 268 ਮਤਦਾਤਾਵਾਂ ਨੇ ਨੋਟਾ ਦਾ ਵਿਕਲਪ ਚੁਣਿਆ। ਇਸਤੋਂ ਬਾਅਦ ਮੇਘਾਲਿਆ ‘ਚ 2. 8, ਗੁਜਰਾਤ ‘ਚ 1. 8, ਛੱਤੀਸਗੜ ‘ਚ 1. 8 ਫ਼ੀਸਦੀ, ਦਾਦਰ ਤੇ ਨਾਗਰ ਹਵੇਲੀ ‘ਚ 1. 8 ਫ਼ੀਸਦੀ ਨੇ ਇਸਦਾ ਇਸਤੇਮਾਲ ਕੀਤਾ।

Send this to a friend