ਨਵੀਂ ਦਿੱਲੀ, 16 ਮਈ (ਵਿਸ਼ਵ ਵਾਰਤਾ)-ਸੋਲ੍ਹਵੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਚੋਣਾਂ ਵਿਚ ਕਈ ਦਿੱਗਜ਼ ਆਗੂਆਂ ਨੇ ਜਿੱਤ ਹਾਸਲ ਕੀਤੀ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਵਾਰਾਨਾਸੀ ਤੋਂ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਇਥੋਂ ਆਮ ਆਦਮੀ ਪਾਰਟੀ ਉਮੀਦਵਾਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਹਰਾਇਆ। ਇਸ ਤੋਂ ਇਲਾਵਾ ਰਾਏਬਰੇਲੀ ਤੋਂ ਸੋਨੀਆ ਗਾਂਧੀ, ਅਮੇਠੀ ਤੋਂ ਰਾਹੁਲ ਗਾਂਧੀ, ਲਖਨਊ ਤੋਂ ਰਾਜਥਾਨ ਸਿੰਘ, ਗਾਂਧੀਨਗਰ ਤੋਂ ਲਾਲ ਕ੍ਰਿਸ਼ਨ ਅਡਵਾਨੀ, ਵਿਦਿਸ਼ਾ ਤੋਂ ਸੁਸ਼ਮਾ ਸਵਰਾਜ, ਕਾਨਪੁਰ ਤੋਂ ਮੁਰਲੀ ਮਨੋਹਰ ਜੋਸ਼ੀ, ਸੁਲਤਾਨਪੁਰ (ਯੂ.ਪੀ) ਤੋਂ ਵਰੁਣ ਗਾਂਧੀ, ਨਾਗਪੁਰ ਤੋਂ ਨਿਤਿਨ ਗਡਕਰੀ, ਆਜ਼ਮਗੜ੍ਹ ਤੋਂ ਮੁਲਾਇਮ ਸਿੰਘ ਯਾਦਵ, ਚੰਡੀਗੜ੍ਹ ਤੋਂ ਕਿਰਨ ਖੇਰ, ਮਥੁਰਾ ਤੋਂ ਹੇਮਾ ਮਾਲਿਨੀ ਤੇ ਗਾਜ਼ੀਆਬਾਦ (ਯੂ.ਪੀ) ਤੋਂ ਜਨ. ਵੀ.ਕੇ ਸਿੰਘ ਨੇ ਚੋਣ ਜਿੱਤੀ।