May 27, 2026 4:24 pm

ਇਸ ਵਾਰ ਦੇ ਚੋਣ ’ਚ 2.28 ਕਰੋੜ ਜ਼ਿਆਦਾ ਰਹੇ ਮਤਦਾਤਾ

ਲਖਨਊ, 16 ਮਈ (ਪੀ.ਟੀ.)- 16ਵੀ ਲੋਕਸਭਾ ਲਈ ਆਮ ਚੋਣ ਤੋਂ ਬਾਅਦ ਹੁਣ ਸਿਆਸੀ ਦਲਾਂ ਤੋਂ ਲੈ ਕੇ ਜਨਤਾ ਨੂੰ ਜਿ¤ਥੇ ਸ਼ੁ¤ਕਰਵਾਰ ਨੂੰ ਹੋਣ ਵਾਲੀ ਮਤਗਣਨਾ ਦਾ ਇੰਤਜਾਰ ਹੈ, ਉਥੇ ਹੀ ਇਸਤੋਂ ਪਹਿਲਾਂ ਜਿਸ ਤਰੀਕੇ ਨਾਲ ਮਤਦਾਤਾ ਪੰਜੀਕਰਣ ਤੇ ਮਤਦਾਨ ਨੂੰ ਲੈ ਕੇ ਜਾਗਰੂਕਤਾ ਪ੍ਰੋਗਰਾਮ ਚਲਾਏ ਗਏ, ਉਸਤੋਂ ਜਨਤਾ ਦੀ ਮਜ਼ਬੂਤ ਭਾਗੀਦਾਰੀ ਹੋਈ। ਆਮ ਚੋਣ 2014 ’ਚ ਮਤਦਾਤਾਵਾਂ ਦੀ ਕੁਲ ਗਿਣਤੀ ਲਗਭਗ 13.88 ਕਰੋੜ (13,88,26,450) ਰਹੀ, ਜਦੋਂ ਕਿ 2009 ’ਚ ਮਤਦਾਤਾਵਾਂ ਦੀ ਕੁ¤ਲ ਗਿਣਤੀ ਲਗਭਗ 11.60 ਕਰੋੜ (11,60,06,374) ਸੀ। ਇਸ ਪ੍ਰਕਾਰ ਪਿਛਲੇ ਚੋਣ ਦੇ ਮੁਕਾਬਲੇ ਇਸ ਵਾਰ ਲਗਭਗ 2.28 ਕਰੋੜ (2,28,20,076) ਜ਼ਿਆਦਾ ਹੈ। ਇਸ ਪ੍ਰਕਾਰ 2009 ਦੇ ਮੁਕਾਬਲੇ 2014 ’ਚ 19.67 ਫ਼ੀਸਦੀ ਜ਼ਿਆਦਾ ਮਤਦਾਤਾ ਰਹੇ। ਮਤਦਾਨ ਦੇ ਦ੍ਰਿਸ਼ਟਿਕੋਣ ਤੋਂ ਪਿਛਲੇ ਲੋਕਸਭਾ ਆਮ

ਚੋਣ 2009 ’ਚ ਕੁਲ 3.21 ਕਰੋੜ (3,21,39,774) ਪੁਰਸ਼ਾਂ ਨੇ ਆਪਣੇ ਮਤ ਅਧਿਕਾਰ ਦਾ ਪ੍ਰਯੋਗ ਕੀਤਾ ਸੀ ਉਥੇ ਹੀ ਲੋਕਸਭਾ ਆਮ ਚੋਣ 2014 ’ਚ 4.49 ਕਰੋੜ (4,49,19,943) ਪੁਰਖ ਮਤਦਾਤਾਵਾਂ ਨੇ ਵੋਟ ਦਿ¤ਤਾ। ਇਸ ਪ੍ਰਕਾਰ 2009 ਦੇ ਮੁਕਾਬਲੇ ਆਪਣੇ ਮਤ ਅਧਿਕਾਰ ਦਾ ਪ੍ਰਯੋਗ ਕਰਨ ਵਾਲੇ ਪੁਰਖ ਮਤਦਾਤਾਵਾਂ ’ਚ 1.27 ਕਰੋੜ ਤੋਂ ਜ਼ਿਆਦਾ ਮਤਦਾਤਾਵਾਂ ਦਾ ਵਾਧਾ ਹੋਇਆ ਹੈ, ਜੋ 39.76 ਫ਼ੀਸਦੀ ਜ਼ਿਆਦਾ ਹੈ। ਇਸ ਪ੍ਰਕਾਰ ਲੋਕਸਭਾ ਆਮ ਚੋਣ 2009 ’ਚ ਕੇਵਲ 2.32 ਕਰੋੜ (2,32,71,819) ਔਰਤਾਂ ਨੇ ਆਪਣੇ ਮਤ ਅਧਿਕਾਰ ਦਾ ਪ੍ਰਯੋਗ ਕੀਤਾ ਸੀ ਜਦੋਂ ਕਿ ਇਸ ਵਾਰ ਮਤ ਅਧਿਕਾਰ ਦਾ ਪ੍ਰਯੋਗ ਕਰਨ ਵਾਲੀਆਂ ਔਰਤਾਂ ਦੀ ਗਿਣਤੀ 3. 60 ਕਰੋੜ (3,60,06,207) ਤੋਂ ਜ਼ਿਆਦਾ ਹੈ। ਇਸ ਵਾਰ 1. 27 ਕਰੋੜ (1,27,34,388) ਜ਼ਿਆਦਾ ਔਰਤਾਂ ਨੇ ਆਪਣੇ ਮਤਾਧਿਕਾਰ ਦਾ ਪ੍ਰਯੋਗ ਕੀਤਾ ਜੋ ਪਿਛਲੇ ਚੋਣ ਦੇ ਮੁਕਾਬਲੇ 54.72 ਫ਼ੀਸਦੀ ਜ਼ਿਆਦਾ ਹੈ।॥

Send this to a friend