ਫਿਰੋਜ਼ਸ਼ਾਹ, 13 ਸਤੰਬਰ (ਗੁਰਤਾਰ ਸਿੰਘ ਸਿੱਧੂ)- ਬਲਾਕ ਸੰਮਤੀ ਘੱਲ ਖੁਰਦ ਦੀ ਚੇਅਰਮੈਨ ਮਨਪ੍ਰੀਤ ਕੌਰ ਮਲਿਕ ਪਤਨੀ ਗੁਰਜੀਤ ਸਿੰਘ ਉਰਫ ਜੀਤਾ ਮਲਿਕ ਅਤੇ ਉਪ ਚੇਅਰਮੈਨ ਬਿੰਦਰ ਪਤਨੀ ਰਮੇਸ਼ ਘਾਰੂ ਨੇ ਅੱਜ ਬਲਾਕ ਸੰਮਤੀ ਘੱਲ ਖੁਰਦ ਵਿਖੇ ਜਸਮੇਲ ਸਿੰਘ ਲਾਡੀ ਗਹਿਰੀ ਦੀ ਹਾਜ਼ਰੀ ਚ ਅਹੁਦਾ ਸੰਭਾਲ ਲਿਆ ਹੈ ਇਸ ਮੌਕੇ ਗੱਲਬਾਤ ਕਰਦਿਆਂ ਮਨਪ੍ਰੀਤ ਕੌਰ ਮਲਿਕ ਅਤੇ ਬਿੰਦਰ ਰਾਣੀ ਨੇ ਵਿਧਾਇਕਾ ਸ੍ਰੀਮਤੀ ਸਤਿਕਾਰ ਕੌਰ ਗਹਿਰੀ ਅਤੇ ਜਸਮੇਲ ਸਿੰਘ ਲਾਡੀ ਗਹਿਰੀ ,ਹਲਕੇ ਦੀ ਸਮੁੱਚੀ ਕਾਂਗਰਸ ਟੀਮ ਸੰਮਤੀ ਮੈਂਬਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਨੂੰ ਇਸ ਕਾਬਿਲ ਸਮਝਦਿਆਂ ਜਿੰਮੇਵਾਰੀ ਸੌਂਪੀ ਗਈ ਹੈ ਜਿਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ।ਇਸ ਮੌਕੇ ਜਸਮੇਲ ਸਿੰਘ ਲਾਡੀ ਗਹਿਰੀ ਨੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਜੀਤਾ ਮਲਿਕ ਅਤੇ ਰਮੇਸ਼ ਘਾਰੂ ਦੇ ਕਾਂਗਰਸ ਪਾਰਟੀ ਲਈ ਕੀਤੇ ਗਏ ਕੰਮਾਂ ਤੋਂ ਜਾਣੂ ਕਰਵਾਇਆ ਔਖੇ ਵੇਲੇ ਕਾਂਗਰਸ ਪਾਰਟੀ ਨਾਲ ਨਿਭਾਏ ਸਾਥ ਵੱਜੋ ਉਹਨਾਂ ਨੂੰ ਪਾਰਟੀ ਨੇ ਇਸ ਅਹੁਦੇ ਨਾਲ ਨਿਵਾਜਿਆ ਹੈ ਇਸ ਮੌਕੇ ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਢੀਂਡਸਾ ਨੇ ਵੀ ਵਧਾਈ ਦਿੰਦਿਆਂ ਆਪਣਾ ਤਜਰਬਾ ਸਾਂਝਾ ਕੀਤਾ, ਤਰਸੇਮ ਸਿੰਘ ਮੱਲ੍ਹਾ ਪ੍ਰਧਾਨ ਨਗਰ ਕੌਂਸਲ ਨੇ ਵੀ ਵਧਾਈ ਦਿੰਦਿਆਂ ਚੇਅਰਮੈਨ ਨੂੰ ਪਾਰਟੀ ਪੱਧਰ ਤੋਂ ਉਪਰ ਉਠ ਕੇ ਕੰਮ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਬੀ ਬੀ ਪੀ ਓ ਲਸ਼ਕਰ ਸਿੰਘ, ਭੁਪਿੰਦਰ ਸਿੰਘ ਭੋਲਾ, ਗੁਰਸੇਵਕ ਸਿੰਘ ਸੈਣੀ, ਰਮੇਸ਼ ਘਾਰੂ, ਜੀਤਾ ਮਲਿਕ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਤੇ ਅਹੁਦੇਦਾਰ ਹਾਜਰ ਸਨ ।