May 2, 2026 11:42 am

ਥਾਣਾ ਮੁਖੀ ਢੀਂਡਸਾ ਵੱਲੋਂ ਵੱਖ-ਵੱਖ ਸਕੂਲਾਂ ਦੀ ਚੈਕਿੰਗ-ਕੀਤੀਆਂ ਹਦਾਇਤਾਂ

ਤਪਾ ਮੰਡੀ, 13 ਸਤੰਬਰ(ਸੰਜੀਵ ਕੁਮਾਰ ਮੋੜ)- ਆਪਣੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅੱਜ ਥਾਣਾ ਮੁੱਖੀ ਜਸਵਿੰਦਰ ਸਿੰਘ ਢੀਂਡਸਾ ਵੱਲੋਂ ਇਲਾਕੇ ਦੇ ਵੱਖ ਵੱਖ ਸਕੂਲਾਂ ਦਾ ਨਿਰੀਖਣ ਕੀਤਾ ਗਿਆ ਅਤੇ ਸਕੂਲ ਪ੍ਰਿੰਸੀਪਲ,ਸਟਾਫ ਅਤੇ ਖਾਸ ਕਰਕੇ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨਾਲ ਮੀਟਿੰਗਾਂ ਕਰਦੇ ਹੋਏ ਉਨ੍ਹਾਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ।ਇਸ ਮੌਕੇ ਥਾਣਾ ਮੁੱਖੀ ਢੀਂਡਸਾ ਵੱਲੋਂ ਬੱਸਾਂ ਦੇ ਜਰੂਰੀ ਕਾਗਜਾਤ ਚੈੱਕ ਕਰਨ ਤੋਂ ਇਲਾਵਾ ਅਨੇਕਾਂ ਹੋਰ ਵਿਸ਼ਿਆਂ ਤੇ ਵੀ ਵਿਚਾਰ ਵਟਾਂਦਰਾ ਕਰਦਿਆਂ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਬੱਚਿਆਂ ਦੇ ਬੱਸ ਚੜ੍ਹਨ ਅਤੇ ਉੱਤਰਨ ਸਮੇਂ ਵਿਸੇਸ ਧਿਆਨ ਰੱਖਣ ਸਪੀਡ ਨੂੰ ਕੰਟਰੋਲ ਵਿੱਚ ਰੱਖਣ ਓਵਰਟੇਕ ਕਰਨ ਸਮੇਂ ਵਿਸੇਸ ਧਿਆਨ ਰੱਖਣ ਬੱਸ ਚਲਾਉਂਦੇ ਹੋਏ ਫੋਨ ਦੀ ਵਰਤੋਂ ਨਾ ਕਰਨ ਸਬੰਧੀ ਵਿਸੇਸ ਹਦਾਇਤਾਂ ਦਿੰਦੇ ਹੋਏ ਬੜੇ ਹੀ ਭਾਵੁਕ ਲਹਿਜੇ ਵਿੱਚ ਸਮਝਾਇਆ ਕਿ ਤੁਹਾਡੇ ਹੱਥ ਸਿਰਫ ਇਨ੍ਹਾਂ ਬੱਚਿਆਂ ਦੀ ਹੀ ਜ਼ਿੰਦਗੀ ਨਹੀਂ ਬਲਕਿ ਇਨ੍ਹਾਂ ਦੇ ਪੂਰੇ ਪਰਿਵਾਰਾਂ ਦੀਆਂ ਖੁਸ਼ੀਆਂ ਅਤੇ ਜੰਿਦਗੀਆਂ ਹੁੰਦੀਆਂ ਹਨ ਸੋ ਇਨ੍ਹਾਂ ਬੱਚਿਆਂ ਦੀ ਆਪਣੇ ਬੱਚਿਆਂ ਤੋਂ ਵੀ ਵੱਧ ਕੇ ਸੰਭਾਲ ਕੀਤੀ ਜਾਵੇ।ਇੱਥੇ ਇਹ ਵੀ ਵਰਨਣਯੋਗ ਹੈ ਕਿ ਪਿਛਲੇ ਦਿਨੀਂ ਇੱਕ ਨਿੱਜੀ ਸਕੂਲ ਦੀ ਛੋਟੇ ਬੱਚਿਆਂ ਨਾਲ ਭਰੀ ਵੈਨ ਦੇ ਹਾਦਸਾ ਗ੍ਰਸਤ ਹੋਣ ਤੇ ਖੁਦ ਥਾਣਾ ਮੁਖੀ ਢੀਂਡਸਾ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਇਕੱਲੇ ਇਕੱਲੇ ਬੱਚੇ ਨੂੰ ਬੜੇ ਹੀ ਪਿਆਰ ਅਤੇ ਹਿੰਮਤ ਨਾਲ ਸੰਭਾਲਦੇ ਹੋਏ ਉਨ੍ਹਾਂ ਨੂੰ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਗਈ ਸੀ।

Send this to a friend