May 2, 2026 6:22 am

ਪਟਵਾਰੀ ਨੇ ਕਰਵਾਇਆ ਸੀ ਪਟਵਾਰੀ ’ਤੇ ਹਮਲਾ-4 ਕਾਬੂ

ਨਵੇਂ ਪੁਲਿਸ ਕਮਿਸ਼ਨਰ ਨੇ ਦੋਸ਼ੀਆਂ ਦਾ ਕੀਤਾ ਖੁਲਾਸਾ

ਲੁਧਿਆਣਾ 12 ਸਤੰਬਰ (ਜਸਪਾਲ ਅਰੋੜਾ)- ਥਾਣਾ ਸਦਰ ਦੀ ਪੁਲਸ ਨੇ ਪਿੰਡ ਥਰੀਕੇ ਦੇ ਪਟਵਾਰ ਖਾਨੇ ਵਿਖੇ ਦਾਖਿਲ ਹੋ ਕੇ ਪਟਵਾਰੀ ਤੇ ਕਾਤਿਲਾਂਨਾ ਹਮਲਾ ਕਰਨ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਨਵੇ ਪਟਵਾਰੀ ਤੇ ਹਮਲਾ ਕਰਵਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਪਹਿਲਾਂ ਤੈਨਾਤ ਰਹਿ ਚੁੱਕਾ ਪਟਵਾਰੀ ਨਿਕਲਿਆ ਜਿਸ ਨੇ ਨਵੇਂ ਪਟਵਾਰੀ ਨੂੰ ਭਜਾਉਣ ਲਈ ਉਸ ਤੇ ਕਾਤਿਲਾਂਨਾ ਹਮਲਾ ਕਰਵਾਇਆ ਸੀ ਪੁਲਸ ਨੇ ਛਾਪੇਮਾਰੀ ਦੌਰਾਨ ਹਮਲਾ ਕਰਨ ਵਾਲੇ ਪਟਵਾਰੀ ਸਮੇਤ 4 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਜਦ ਕਿ ਉਹਨਾਂ ਦੇ 3 ਸਾਥੀ ਅਜੇ ਪੁਲਸ ਦੀ ਗਿ੍ਰਫ਼ ਤੋ ਬਾਹਰ ਹਨ ਪੁਲਸ ਨੇ ਗਿ੍ਰਫਤਾਰ ਦੋਸ਼ੀਆਂ ਦੇ ਕਬਜ਼ੇ ਵਿਚੋਂ ਵਾਰਦਾਤ ਸਮੇ ਵਰਤੇ 3 ਦਾਤ 2 ਮੋਟਰਸਾਈਕਲ ਬਰਾਮਦ ਕੀਤੇ ਹਨ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਨਵੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਓਹਨਾ ਦੇ ਏ ਡੀ ਸੀ ਪੀ 2 ਜਸਕਿਰਨਜੀਤ ਸਿੰਘ ਤੇਜਾ ਦੇ ਇਲਾਕੇ ਪਿੰਡ ਥਰੀਕੇ ਦੇ ਪਟਵਾਰ ਖਾਨੇ ਵਿਖੇ ਬੀਤੇ ਦਿਨੀ ਅੱਧਾ ਦਰਜਨ ਤੋਂ ਵੱਧ ਹਥਿਆਰਬੰਦ ਬਦਮਾਸ਼ਾਂ ਨੇ ਨਵੇਂ ਤੈਨਾਤ ਕੀਤੇ ਪਟਵਾਰੀ ਦੀਪਕ ਸਿੰਗਲਾ ਤੇ ਹਮਲਾ ਕਰਕੇ ਉਹਨਾਂ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿਤਾ ਸੀ ਅਤੇ ਪਟਵਾਰੀ ਵਲੋਂ ਸ਼ੋਰ ਮਚਾਉਣ ਤੇ ਹਮਲਾਵਰ ਮੌਕੇ ਤੋ ਫਰਾਰ ਹੋ ਗਏ ਸਨ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਮੁਖੀ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਤਲਾਸ਼ ਸ਼ੁਰੂ ਕਰ ਦਿਤੀ ਸੀ ਥਾਣਾ ਸਦਰ ਦੇ ਮੁਖੀ ਨੇ ਜਦੋਂ ਪਟਵਾਰ ਖਾਨੇ ਦੇ ਸੀ ਸੀ ਟੀ ਵੀ ਕੈਮਰੇੋ ਚੈੱਕ ਕੀਤੇ ਤਾਂ ਉਹਨਾਂ ਨੇ ਦੋਸ਼ੀਆਂ ਦੀ ਪਹਿਚਾਣ ਕਰ ਲਈ ਅਤੇ ਅੱਜ ਗੁਪਤ ਸੂਚਨਾ ਦੇ ਅਧਾਰ ਤੇ ਹਮਲਾ ਕਰਨ ਵਾਲੇ 4 ਦੋਸ਼ੀਆਂ ਨੂੰ ਛਾਪੇਮਾਰੀ ਦੌਰਾਨ ਹਥਿਆਰਾਂ ਸਮੇਤ ਗਿ੍ਰਫਤਾਰ ਕੀਤਾ ਜਿਨ੍ਹਾਂ ਦੀ ਪਹਿਚਾਣ ਪਿੰਡ ਜਵੱਦੀ ਦੇ ਗੁਰੂ ਗਿਆਨ ਵਿਹਾਰ ਨਿਵਾਸੀ ਪਟਵਾਰੀ ਜਸਪ੍ਰੀਤ ਸਿੰਘ ਉਸ ਦੇ ਸਾਥੀ ਸ਼ਿਮਲਾਪੁਰੀ ਨਿਵਾਸੀ ਹੈਪੀ ਸਿੰਘ , ਨਿਊ ਸ਼ਿਮਲਾਪੁਰੀ ਦੇ ਗੁਰੂ ਗੋਬਿੰਦ ਸਿੰਘ ਨਗਰ ਨਿਵਾਸੀ ਜਸਵਿੰਦਰ ਸਿੰਘ ,ਅਤੇ ਪ੍ਰੀਤ ਨਗਰ ਨਿਵਾਸੀ ਜਗਜੀਤ ਸਿੰਘ , ਵਜੋਂ ਹੋਈ ਜਦ ਕਿ ਉਹਨਾਂ ਦੇ ਫਰਾਰ ਸਾਥੀਆਂ ਦੀ ਪਹਿਚਾਣ ਬੰਟੀ , ਪਵਨੀਤ ਸਿੰਘ ਨਵਨੀਤ ਸਿੰਘ ਵਜੋਂ ਹੋਈ ਪੁਲਸ ਨੂੰ ਜਾਂਚ ਦੌਰਾਨ ਪਤਾ ਚੱਲਿਆ ਕਿ ਨਵੇਂ ਤੈਨਾਤ ਪਟਵਾਰੀ ਦੀਪਕ ਸਿੰਗਲਾ ਤੇ ਹਮਲਾ ਪਹਿਲਾ ਤੈਨਾਤ ਪਟਵਾਰੀ ਨੇ ਇਸ ਲਈ ਕਰਵਾਇਆ ਸੀ ਕਿਉਂ ਕਿ ਵਿਭਾਗ ਨੇ ਉਸ ਦੀ ਜਗਾ ਤੇ ਪਟਵਾਰੀ ਦੀਪਕ ਸਿੰਗਲਾ ਨੂੰ ਤੈਨਾਤ ਕਰ ਦਿਤਾ ਸੀ ਜਿਸ ਦੇ ਚਲਦੇ ਉਹ ਨਵੇਂ ਪਟਵਾਰੀ ਦੀਪਕ ਸਿੰਗਲਾ ਦੀ ਥਾਂ ਤੇ ਦੋਬਾਰਾ ਆਉਣ ਲਈ ਉਸ ਨਾਲ ਰੰਜਿਸ਼ ਰੱਖ ਲਈ ਅਤੇ ਉਸ ਨੇ ਆਪਣੇ ਦੋਸਤ ਪਵਨੀਤ ਸਿੰਘ ਨਾਲ ਸਲਾਹ ਕਰਕੇ ਨਵੇਂ ਪਟਵਾਰੀ ਦੀਪਕ ਸਿੰਗਲਾ ਤੇ ਹਮਲਾ ਕਰਵਾ ਦਿਤਾ ਸੀ ਤਾਂ ਕਿ ਉਹ ਪਟਵਾਰੀ ਡਰ ਦੇ ਮਾਰੇ ਆਪਣੀ ਬਦਲੀ ਉਥੋਂ ਕਰਵਾ ਲਵੇ ਅਤੇ ਉਹ ਦੋਬਾਰਾ ਫੇਰ ਆਪਣੀ ਜਗ੍ਹਾ ਤੇ ਤੈਨਾਤ ਹੋ ਕੇ ਆਪਣੇ ਦੋਸਤ ਪਵਨੀਤ ਨਾਲ ਪ੍ਰਾਪਤੀ ਦਾ ਕੰਮ ਕਰ ਸਕੇ।

Send this to a friend