May 27, 2026 4:24 pm

ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੇ ਲਈ ਹਾਰ ਦੀ ਜ਼ਿੰਮੇਵਾਰੀ

ss ਨਵੀਂ ਦਿੱਲੀ, 16 ਮਈ (ਪੀ.ਟੀ.)-ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਹਾਰ ਦੀ ਜ਼ਿੰਮੇਵਾਰੀ ਲਈ। ਸ਼ਾਮ ਨੂੰ ਮੀਡੀਆ ਪ੍ਰੈੱਸ ਕਾਨਫਰੰਸ ’ਚ ਸੋਨੀਆ ਗਾਂਧੀ ਨੇ ਕਿਹਾ ਕਿ ਅਸੀਂ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਵੋਟਰਾਂ ਦੇ ਫੈਸਲੇ ਦਾ ਨਿਮਰਤਾ ਨਾਲ ਆਦਰ ਕਰਦੇ ਹਾਂ। ਆਸ ਹੈ ਕਿ ਨਵੀਂ ਸਰਕਾਰ ਦੇਸ਼ ਹਿੱਤ ’ਚ ਕੰਮ ਕਰੇਗੀ। ਮੋਦੀ ਦੀ ਜਿੱਤ ‘ਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਉਹ ਇਸ ਮੌਕੇ ਸੋਨੀਆ ਨੇ ਕਿਹਾ ਕਿ ਲੋਕਤੰਤਰ ’ਚ ਹਾਰ ਜਿੱਤ ਹੁੰਦੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਨਾਦੇਸ਼ ਸਾਡੀ ਪਾਰਟੀ ਦੇ ਖਿਲਾਫ ਹੈ।

Send this to a friend