May 2, 2026 12:19 am

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਦੀਆਂ ਖਿਡਾਰਣਾਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਖੱਟਿਆ ਨਾਮਣਾ

ਬਾਦਸ਼ਾਹਪੁਰ, 10 ਸਤੰਬਰ (ਗੁਰਪ੍ਰਕਾਸ਼ ਸਿੰਘ ਧੰਜੂ)- 10 ਸਤੰਬਰ ਪਿਛਲੇ ਦਿਨੀ ਸ. ਕਲਭੂਸ਼ਨ ਸਿੰਘ ਬਾਜਵਾ ਜ਼ਿਲ੍ਹਾ ਸਿਖਿਆ ਅਫ਼ਸਰ (ਸੈ.ਸਿ.) ਪਟਿਆਲਾ ਅਤੇ ਸ. ਜਗਤਾਰ ਸਿੰਘ ਟਿਵਾਣਾ ਏ.ਈ.ਓ (ਖੇਡਾਂ) ਪਟਿਆਲਾ ਦੀ ਅਗਵਾਈ ਹੇਠ ਗਰਮ ਰੁੱਤ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ . ਜਿਸ ਵਿੱਚ ਸ.ਸ.ਸ.ਸ. ਬਾਦਸ਼ਾਹਪੁਰ ਦੀਆਂ ਖਿਡਾਰਣਾ ਨੇ ਵੀ ਹਿੱਸਾ ਲਿਆ . ਇਸ ਸੰਬਧੀ ਸਕੂਲ ਪਿ੍ਰੰਸੀਪਲ ਪੰਕਜ ਸੇਠੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੂਲ ਦੀਆਂ ਖਿਡਾਰਣਾ ਨੇ ਅੰਡਰ 19 ਨੈਸ਼ਨਲ ਸਟਾਇਲ ਕਬੱਡੀ ਵਿੱਚ ਭਾਗ ਲਿਆ ਅਤੇ ਜ਼ਿਲ੍ਹੇ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ . ਇਸੇ ਤਰ੍ਹਾਂ ਅੰਡਰ 17 ਵਾਲੀਬਾਲ ਵਿੱਚ ਲੜਕੀਆਂ ਨੇ ਵੀ ਜ਼ਿਲ੍ਹਾ ਪੱਧਰ ਤੇ ਭਾਗ ਲਿਆ ਅਤੇ ਚੋਥਾ ਸਥਾਨ ਹਾਸਲ ਕੀਤਾ . ਇਸ ਸਕੂਲ ਦੀਆਂ ਦੋ ਖਿਡਾਰਣਾ ਸੰਦੀਪ ਕੌਰ ਅਤੇ ਹਰਸ਼ਦੀਪ ਕੌਰ ਦੀ ਚੋਣ ਸਟੇਟ ਪੱਧਰੀ ਖੇਡਾਂ ਲਈ ਕੀਤੀ ਗਈ . ਇਸ ਮੋਕੇ ਸਕੂਲ ਪਿ੍ਰੰਸੀਪਲ ਅਤੇ ਸਮੂਹ ਸਟਾਫ਼ ਨੇ ਜੇਤੂ ਖਿਡਾਰਣਾ ਨੂੰ ਸਨਮਾਨਿਤ ਕੀਤਾ . ਪਿ੍ਰੰਸੀਪਲ ਨੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਥੇ ਸਾਡੇ ਸਕੂਲ ਦੇ ਵਿਦਿਆਰਥੀ ਪਹਿਲਾਂ ਪੜਾਈ ਵਿੱਚ ਮੱਲਾ ਮਾਰਦੇ ਸਨ ਉਥੇ ਹੁਣ ਖੇਡਾਂ ਵਿੱਚ ਵੀ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ . ਇਸ ਮੌਕੇ ਤੇ ਨਾਹਰ ਸਿੰਘ ਲੈਕ. , ਭੀਮ ਚੰਦ ਲੈਕ. , ਰਾਕੇਸ਼ ਕੁਮਾਰ ਪੀ.ਟੀ.ਆਈ , ਗੁਰਪਾਲ ਸਿੰਘ ,ਰਵਿੰਦਰ ਸਿੰਘ , ਗੁਰਪ੍ਰੀਤ ਸਿੰਘ ਗੋਲਡੀ , ਪਰਵਿੰਦਰ ਸਿੰਘ , ਹਰਵਿੰਦਰ ਸਿੰਘ , ਗੁਰਜੀਤ ਸਿੰਘ ,ਜਗਸੀਰ ਸਿੰਘ ,ਗੋਰਵ , ਗੁਰਨਿਸ਼ਨ ਸਿੰਘ , ਮੈਡਮ ਪੋਹਲੀ , ਮੈਡਮ ਪਿ੍ਰਆ , ਮੈਡਮ ਅਨੁਰਾਧਾ , ਮੈਡਮ ਹਰਪ੍ਰੀਤ ਕੌਰ , ਮੈਡਮ ਦਿਕਸ਼ਾ ਰਾਣੀ , ਮੈਡਮ ਕਮਲਬੀਰ ਕੌਰ , ਮੈਡਮ ਰੇਖਾ , ਮੈਡਮ ਸੁਖਰਾਜ ਕੌਰ , ਮੈਡਮ ਗੁਰਪਿੰਦਰ ਕੌਰ ਅਤੇ ਮੈਡਮ ਰਾਜਿੰਦਰ ਕੌਰ ਹਾਜ਼ਰ ਸਨ .

Send this to a friend