ਚੰਡੀਗੜ੍ਹ, 15 ਮਈ (ਪੀ.ਟੀ.)-ਖੇਤੀਬਾੜੀ ਦੇ ਸਹਾਇਕ ਧੰਦੇ ਡੇਅਰੀ ਫ਼ਾਰਮਿੰਗ ਨੂੰ ਆਧੁਨਿਕ ਤਕਨੀਕਾਂ ਨਾਲ ਲੈਸ ਕਰਨ ਦੇ ਮੰਤਵ ਨਾਲ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ 26 ਮਈ, 2014 ਤੋਂ 45 ਦਿਨਾ ਵਿਸ਼ੇਸ਼ ਡੇਅਰੀ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਪਸ਼ੂ ਪਾਲਣ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਿੱਟੀ ਕ੍ਰਾਂਤੀ ਨੂੰ ਰਫ਼ਤਾਰ ਦੇਣ ਅਤੇ ਡੇਅਰੀ ਫ਼ਾਰਮਿੰਗ ਨੂੰ ਆਧੁਨਿਕ ਲੀਹਾਂ ’ਤੇ ਪਾਉਣ ਲਈ ਵਚਨਬੱਧ ਹੈ। ਸ. ਰਣੀਕੇ ਨੇ ਦੱਸਿਆ ਕਿ ਵਿਭਾਗ ਦੇ ਬੀਜਾ, ਚਿਤਾਮਲੀ, ਗਿੱਲ, ਅਬੁਲ ਖੁਰਾਣਾ ਅਤੇ ਵੇਰਕਾ ਸਥਿਤ ਡੇਅਰੀ ਸਿਖਲਾਈ ਕੇਂਦਰਾਂ ’ਚ 26 ਮਈ ਤੋਂ ਸ਼ੁਰੂ ਹੋਣ ਵਾਲੇ ਸਿਖਲਾਈ ਪ੍ਰੋਗਰਾਮ ਲਈ 19 ਮਈ ਨੂੰ ਸਵੇਰੇ 10 ਵਜੇ ਚਾਹਵਾਨ ਉਮੀਦਵਾਰਾਂ ਦੀ ਇੰਟਰਵਿਊ ਬੀਜਾ (ਲੁਧਿਆਣਾ), ਗਿੱਲ (ਮੋਗਾ), ਵੇਰਕਾ (ਅੰਮ੍ਰਿਤਸਰ) ਅਤੇ
ਅਬੁਣ ਖੁਰਾਣਾ (ਸ੍ਰੀ ਮੁਕਤਸਰ ਸਾਹਿਬ) ਸਥਿਤ ਕੇਂਦਰਾਂ ਵਿਖੇ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ 10ਵੀਂ ਪਾਸ ਨੌਜਵਾਨ ਲੜਕੇ-ਲੜਕੀਆਂ, ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਦੇ ਦਰਮਿਆਨ ਹੋਵੇ ਅਤੇ ਜਿਨ੍ਹਾਂ ਕੋਲ ਘਟੋ-ਘੱਟ 5 ਦੁਧਾਰੂ ਪਸ਼ੂਆਂ ਦਾ ਆਪਣਾ ਡੇਅਰੀ ਫ਼ਾਰਮ ਹੋਵੇ, ੍ਯਿੲਹ ਸਿਖਲਾਈ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਲਈ 100 ਰੁਪਏ ਕੀਮਤ ਦਾ ਪ੍ਰਾਸਪੈਕਟਸ ਸਬੰਧਤ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ/ਡੇਅਰੀ ਵਿਕਾਸ ਅਫ਼ਸਰ ਦੇ ਦਫ਼ਤਰ ਜਾਂ ਸਾਰੇ ਸਿਖਲਾਈ ਕੇਂਦਰਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਸਿਖਲਾਈ ਦੀ ਫ਼ੀਸ ਜਨਰਲ ਵਰਗ ਲਈ 5,000 ਰੁਪਏ ਅਤੇ ਅਨੁਸੂਚਿਤ ਜਾਤੀ ਲਈ 4,000 ਰੁਪਏ ਰੱਖੀ ਗਈ ਹੈ, ਜੋ ਚੁਣੇ ਗਏ ਉਮੀਦਵਾਰ ਨੂੰ ਮੌਕੇ ’ਤੇ ਹੀ ਜਮ੍ਹਾਂ ਕਰਾਉਣੀ ਹੋਵੇਗੀ। ਸ. ਰਣੀਕੇ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ¦ਮੀ ਸਿਖਲਾਈ ਲਈ ਉਮੀਦਵਾਰਾਂ ਨੂੰ ਹੋਸਟਲ ਦੀ ਸਹੂਲਤ ਦਿੱਤੀ ਜਾਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ, ਡੇਅਰੀ ਖੋਜ ਸੰਸਥਾ ਕਰਨਾਲ ਅਤੇ ਡੇਅਰੀ ਵਿਕਾਸ ਵਿਭਾਗ ਦੇ ਮਾਹਰਾਂ ਵੱਲੋਂ ਸਿਖਿਆਰਥੀਆਂ ਨੂੰ ਪਸ਼ੂਆਂ ਦੀ ਨਸਲ ਸੁਧਾਰ, ਦੁੱਧ ਪਦਾਰਥਾਂ ਦੀ ਬਣਤਰ, ਖ਼ੁਰਾਕੀ ਪ੍ਰਬੰਧ ਅਤੇ ਦੁਧਾਰੂ ਪਸ਼ੂਆਂ ਦੀ ਸਾਂਭ-ਸੰਭਾਲ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਸਬੰਧਤ ਸਾਹਿਤ ਮੁਫ਼ਤ ਵੰਡਿਆ ਜਾਵੇਗਾ। ਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਸਿਖਲਾਈ ਸਬੰਧੀ ਵਧੇਰੇ ਜਾਣਕਾਰੀ ਵਿਭਾਗ ਦੇ ਮੁੱਖ ਦਫ਼ਤਰ ਦੇ ਟੈਲੀਫ਼ੋਨ ਨੰਬਰ 0172-2700228 ਤੋਂ ਹਾਸਲ ਕੀਤੀ ਜਾ ਸਕਦੀ ਹੈ।