ਚੰਡੀਗੜ੍ਹ, 15 ਮਈ (ਪੀ.ਟੀ.)-ਸਰਕਾਰੀ ਦਫਤਰਾਂ ਵਿਚ ਆਮ ਜਨਤਾ ਦੇ ਕੰਮਾਂ ਲਈ ਨਿਰਧਾਰਤ ਸਮਂੇ ਦੋਰਾਨ ਅਧਿਕਾਰੀਆਂ ਦੇ ਉਪਲਬਧ ਨਾ ਹੋਣ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅਧਿਕਾਰੀਆਂ ਨੂੰ ਪਬਲਿਕ ਲਈ ਨਿਰਧਾਰਤ ਸਮੇਂ ਦੋਰਾਨ ਦਫਤਰ ਵਿਚ ਹਾਜ਼ਰ ਰਹਿਣ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿਤੇ ਹਨ। ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਪਣੇ ਦਫਤਰਾਂ ਵਿਚ ਆਮ ਪਬਲਿਕ ਦੇ ਕੰਮਾਂ ਦੇ ਸਬੰਧ ਵਿਚ ਆਉਣ ਵਾਲੇ ਚੁਣੇ ਹੋਏ ਨੁਮਾਇੰਦੇ, ਸਾਬਕਾ ਨੁਮਾਇੰਦੇ ਅਤੇ ਆਮ ਪਬਲਿਕ ਨੂੰ ਹਰ ਕੰਮ ਵਾਲੇ ਦਿਨ ਮਿਲਣ ਲਈ ਦੁਪਹਿਰ 12 ਵਜੇ ਤੋਂ ਇਕ ਵਜੇ ਤੱਕ ਦਾ ਸਮਾਂ ਨਿਸਚਿਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਨਿਰਧਾਰਤ ਸਮੇਂ
ਤੇ ਦਫਤਰਾਂ ਵਿਚ ਜਾ ਕੇ ਆਪਣਾ ਕੰਮ ਕਰਵਾ ਸਕਣ। ਬੁਲਾਰੇ ਨੈ ਅੱਗੇ ਦੱਸਿਆ ਕਿ ਇਸ ਸਮੇਂ ਦੌਰਾਨ ਸਰਕਾਰੀ ਮੀਟਿੰਗਾਂ ਆਦਿ ਨਾ ਰੱਖੀਆਂ ਜਾਣ। ਨਿਰਧਾਰਤ ਸਮੇਂ ਬਾਰੇ ਦਫਤਰਾਂ ਦੇ ਬਾਹਰ ਨੋਟਿਸ ਵੀ ਲਗਾਏ ਜਾਣ।