ਮਾਨਸਾ, 15 ਮਈ (ਭੂਪਿੰਦਰ ਸਿੰਘ)-ਬੀਤੇ ਕੱਲ ਅਕਾਸ਼ ਹਸਪਤਾਲ ’ਚ ਇੱਕ 14 ਸਾਲਾ ਨਾਬਾਲਕ ਬੱਚੇ ਦੀ ਡਾਕਟਰ ਦੀ ਲਾਪ੍ਰਵਾਹੀ ਕਾਰਨ ਹੋਈ ਮੋਤ ਤੋਂ ਬਾਅਦ ਇਸੇ ਹੀ ਡਾ: ਦੀ ਲਾਪ੍ਰਵਾਹੀ ਦੇ ਕਾਰਨ ਇੱਕ ਹੋਰ ਵਿਆਕਤੀ ਦੀ ਇਸੇਤਰਾਂ ਮੋਤ ਹੋਣ ਦਾ ਖੁਲਾਸਾ ਉਸ ਦੀ ਪਤਨੀ ਨੇ ਕੀਤਾ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਸ਼ਮਾ ਸਿਮੀ ਪਤਨੀ ਸਵ: ਰਜੇਸ਼ ਕੁਮਾਰ ਸਿੰਗਲਾ ਵਾਸੀ ਮਾਨਸਾ ਨੇ ਦੱਸਿਆ ਮੇਰੇ ਪਤੀ ਹਰ ਰੋਜ ਦੀ ਤਰਾਂ ਉੇਸ ਦਿਨ ਵੀ ਮਿਤੀ 23-09-2012 ਨੂੰ ਸ਼ਾਮ 7 ਵਜੇ ਤੱਕ ਬੱਚਿਆ ਨੂੰ ਟੂਸ਼ਨ ਵਰਕ ਕਰਵਾਕੇ ਬਿਲਕੁਲ ਠੀਕ ਠਾਕ ਸਨ ਅਚਾਨਕ ਰਾਤ ਨੂੰ 12 :30 ਏ.ਐਮ ਵਜੇ ਢੂਹੀ ’ਚ ਦਰਦ ਹੋਣ ਲੱਗਾ ਤੇ ਅਸੀ ਉਸੇ ਹੀ ਸਮੇ ਮੇਰੇ ਪਤੀ ਗੱਡੀ ਆਪ ਚਲਾ ਕੇ ਡਾ: ਅਕਾਸ਼ਦੀਪ ਦੇ ਹਸਪਤਾਲ ਪਹੁੰਚੇ ਉਥੇ ਇਸ ਦੇ ਕੰਪਾਡਰਾਂ ਨੇ ਡਾ: ਨਾਲ ਗੱਲਬਾਤ ਕਰਕੇ ਟਰੀਟਮੈੰਟ ਸ਼ੁਰੂ ਕਰ ਦਿੱਤਾ ਡਾ: ਅਕਾਸ਼ਦੀਪ
ਵੀ ਆ ਗਿਆ ਅਸੀ ਡਾ: ਨਾਲ ਗੱਲਬਾਤ ਕੀਤੀ ਕਿ ਅਗਰ ਤੁਹਾਡੇ ਸਮਝ ’ਚ ਨਹੀਂ ਆਉਦਾ ਤਾਂ ਅਸੀ ਹੋਰ ਜਗਾ ਮੇਰੇ ਪਤੀ ਨੂੰ ਲੈ ਜਾਂਦੇ ਹਾਂ ਪਰ ਡਾ: ਨੇ ਅਪਣੀ ਦਵਾਈ ਜਾਰੀ ਰੱਖੀ ਤੇ ਅਖੀਰ 2:30 ਵਜੇ ਆਪ ਹੀ ਐਂਮਬੂਲੈਂਸ ਬੁਲਾਕੇ ਡੀ:ਐਮ.ਸੀ. ਲੁਧਿਆਣ ਲਈ ਰੈਫਰ ਕਰ ਦਿੱਤਾ ਤੇ ਬਰਨਾਲਾ ਤੱਕ ਜਾਂਦੇ ਹੀ ਮੇਰੇ ਪਤੀ ਦਾ ਸਰੀਰ ਠੰਡਾ ਹੋ ਗਿਆ ਪਰ ਮੇਰੇ ਮਨ ਨੇ ਹੋਂਸਲਾ ਨਾ ਛੱਡਿਆ ਤੇ ਮੈਂ ਮੇਰੇ ਪਤੀ ਨੂੰ ਡੀ.ਐਮ.ਸੀ ਲੈ ਗਈ ਉਥੇ ਪਹੁੰਚਣ ਤੋਂ ਬਾਅਦ ਉਥੋਂ ਦੇ ਡਾ: ਨੇ ਦੱਸਿਆ ਕਿ ਤੁਹਾਡੇ ਪਤੀ ਦੀ ਮੋਤ ਡਬਲ ਡੋਜ ਦੇਣ ਕਾਰਨ ਹੋਈ ਹੈ ਉਸ ਸਮੇ ਮੇਰੇ ਤੇ ਦੁੱਖਾਂ ਦਾ ਦੂਸਰਾ ਪਹਾੜ ਡਿੱਗ ਗਿਆ ਕਿਉਕਿ ਮੇਰੀ ਬੇਟੀ ਪਹਿਲਾਂ ਹੀ ਦਿਮਾਗੀ ਅਪਸ਼ੇਟ ਹੋਣ ਕਰਕੇ ਮੈਨੂੰ ਪਹਿਲਾਂ ਹੀ ਬਹੁਤ ਪਰਸ਼ਾਨੀ ਸੀ ਮੇਰੇ ਪਤੀ ਦੀ ਮੋਤ ਦੋਂ ਬਾਅਦ ਮੈਂ ਐਨੀ ਪ੍ਰਸ਼ਾਨ ਹੋ ਗਈ ਕਿ ਮੈਂਨੂੰ ਅਪਣੇ ਚੰਗੇ ਬੁਰੇ ਦੀ ਵੀ ਸੋਝੀ ਨਹੀ ਰਹੀ ਤੇ ਇਸੇ ਦਾ ਫਾਇਦਾ ਉਠਾ ਕੇ ਡਾ: ਦੇ ਰਿਸਤੇਦਾਰਾਂ ਨੇ ਮੇਰੇ ਸੋਹਰਾ ਪਰਿਵਾਰ ਤੇ ਪਤਾ ਨਹੀ ਕਿਸ ਤਰਾਂ ਦਾ ਦਬਾ ਪਾਇਆ ਕੇ ਡਾ: ਦੇ ਖਿਲਾਫ ਕੋਈ ਵੀ ਕਾਰਵਾਈ ਨਹੀ ਹੋਣ ਦਿੱਤੀ ।
ਉਹਨਾ ਦੱਸਿਆ ਕਿ ਅਗਰੳ ੁਸ ਸਮੇ ਮੇਰੇ ਪਤੀ ਦੀ ਮੋਤ ਦਾ ਮਾਮਲਾਂ ਦਰਜ ਕਰਕੇ ਡਾ:ਅਕਾਸ਼ਦੀਪ ਤੇ ਕਾਰਵਾਈ ਕਰਕੇ ਮੈਨੂੰ ਇਨਸਾਫ ਦੁਵਾਇਆ ਜਾਂਦਾ ਤਾਂ ਅੱਜ ਇਸ ਬੱਚੇ ਨਰਿੰਦਰ ਗਰਗ ਦੀ ਮੌਤ ਦਾ ਕਾਰਨ ਇਹ ਡਾ: ਨਾਂ ਬਣਦਾ।
ਦੁੱਖ ਭਰੇ ਲਹਿਜੇ ’ਚ ਸੁਸ਼ਮਾ ਸਿਮੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਇਸ ਡਾ: ਦਾ ਲਾਇਸੰਸ (ਡਿਗਰੀ) ਰੱਦ ਕਰਕੇ ਕਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ।