ਸ੍ਰੀਨਗਰ, 15 ਮਈ (ਪੀ.ਟੀ.)-ਕਸ਼ਮੀਰ ਘਾਟੀ ’ਚ ਹੁਰੀਅਤ ਕਾਨਫਰੰਸ ਵਲੋਂ ਕੀਤੇ ਗਏ ਬੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਰਿਹਾ। ਇਹ ਬੰਦ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਵਾਲੇ ਨੌਜਵਾਨਾਂ ਤੇ ਵੱਖਵਾਦੀਆਂ ਨੂੰ ਹਿਰਾਸਤ ’ਚ ਲਏ ਜਾਣ ਦੇ ਵਿਰੋਧ ’ਚ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੰਦ ਦੇ ਮੱਦੇਨਜ਼ਰ ਦੁਕਾਨਾਂ, ਵਪਾਰਕ ਤੇ ਸਿੱਖਿਆ ਸੰਸਥਾਵਾਂ ਬੰਦ ਰਹੀਆਂ ਜਦਕਿ ਸਰਕਾਰੀ ਦਫ਼ਤਰ ਤੇ ਬੈਂਕਾਂ ’ਚ ਕਰਮਚਾਰੀਆਂ ਦੀ ਹਾਜ਼ਰੀ ਘੱਟ ਰਹੀ। ਸਰਵਜਨਕ ਵਾਹਨ ਸੜਕਾਂ ਤੋਂ ਨਾਦਾਰਦ ਰਹੇ ਪਰ ਨਿੱਜੀ ਕਾਰਾਂ, ਕੈਬ ਤੇ ਆਟੋ ਰਿਕਸ਼ਾ ਦੀ ਆਵਾਜਾਈ ਆਮ ਰਹੀ।