April 30, 2026 12:48 pm

ਸੀ ਆਈ ਏ ਲੁਧਿਆਣਾ ਵੱਲੋਂ ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

ਲੁਧਿਆਣਾ, 5 ਸਤੰਬਰ (ਜਸਪਾਲ ਅਰੋੜਾ)- ਸੀ ਆਈ ਏ 2 ਦੀ ਪੁਲਸ ਪਾਰਟੀ ਨੇ ਗਿੱਲ ਰੋਡ ਦਾਣਾ ਮੰਡੀ ਵਿਖੇ ਛਾਪੇਮਾਰੀ ਦੌਰਾਨ ਟਾਟਾ ਗੱਡੀ ਵਿਚੋਂ 38 ਪੇਟੀਆ ਨਜਾਇਜ ਸ਼ਰਾਬ ਬਰਾਮਦ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ ਜਦ ਕਿ ਸ਼ਰਾਬ ਤਸਕਰ ਗੱਡੀ ਛੱਡ ਕੇ ਮੋਕੇ ਤੋ ਭੱਜਣ ’ਚ ਕਾਮਯਾਬ ਹੋ ਗਿਆ। ਏ ਡੀ ਸੀ ਪੀ ਕ੍ਰਾਈਮ ਜਗਤਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਸੀ ਆਈ ਏ 2 ਟੀਮ ਇੰਚਾਰਜ ਇੰਸਪੈਕਟਰ ਪ੍ਰਵੀਨ ਰਣਦੇਵ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਟਾਟਾ ਗੱਡੀ ਸਵਾਰ ਤਸਕਰ ਭਾਰੀ ਮਾਤਰਾ ਚ ਨਜਾਇਜ ਸ਼ਰਾਬ ਤਸਕਰੀ ਕਰਕੇ ਗਿੱਲ ਰੋਡ ਤੋ ਦਾਣਾ ਮੰਡੀ ਵੱਲ ਨੂੰ ਲੈ ਕੇ ਆਇਆ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਟੀਮ ਸਮੇਤ ਅਰੋੜਾ ਸਿਨੇਮਾ ਬੈਕ ਸਾਇਡ ਦਾਣਾ ਮੰਡੀ ’ਚ ਰੇਡ ਕਰਕੇ ਟਾਟਾ ਗੱਡੀ ਚੋ 38 ਪੇਟੀਆ ਨਜਾਇਜ ਸ਼ਰਾਬ ਦੀਆ ਬਰਾਮਦ ਕਰ ਲਇਆ ਜਦ ਕਿ ਟਾਟਾ ਗੱਡੀ ਸਵਾਰ ਤਸਕਰ ਮੌਕੇ ਤੋ ਭੱਜਣ ਚ ਕਾਮਯਾਬ ਹੋ ਗਿਆ ਪੁਲਿਸ ਟੀਮ ਨੇ ਗੱਡੀ ਅਤੇ ਨਜਾਇਜ ਸ਼ਰਾਬ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਅਣਪਛਾਤੇ ਤਸਕਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਸ ਟੀਮ ਨੇ ਦਾਅਵਾ ਕੀਤਾ ਹੈ ਫਰਾਰ ਸ਼ਰਾਬ ਤਸਕਰ ਦੀ ਜਲਦ ਪਹਿਚਾਣ ਕਰਕੇ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

Send this to a friend