April 30, 2026 11:39 am

‘ਪੰਜਾਬ ਬੋਲਦਾ ਹੈ’ ਮੁਹਿੰਮ ਤਹਿਤ ਪੰਜਾਬ ਨੂੰ ਲੁੱਟਣ ਵਾਲਿਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਾਂਗੇ : ਭਗਵੰਤ ਮਾਨ

ਅਮਰਗੜ੍ਹ, 5 ਸਤੰਬਰ- ਕਿਸੇ ਵੇਲੇ ਸੋਨੇ ਦੀ ਚਿੜੀ ਅਖਵਾਉਣ ਵਾਲੇ ਪੰਜਾਬ ਨੂੰ ਇਸ ਦੇ ਆਪਣਿਆਂ ਲੀਡਰਾਂ ਨੇ ਹੀ ਬੁਰੀ ਤਰ੍ਹਾਂ ਲੁੱਟ-ਪੁੱਟ ਕੇ ਕੰਗਾਲ ਕਰ ਦਿੱਤਾ ਹੈ। ਦੇਸ਼ ਦੇ ਅੰਨ ਭੰਡਾਰਾਂ ਵਿੱਚ ਵੱਡਾ ਵੱਡਾ ਹਿੱਸਾ ਪਾਉਣ ਵਾਲਾ ਪੰਜਾਬ ਦਾ ਕਿਸਾਨ ਅੱਜ ਕਰਜੇ ਦਾ ਮਾਰਿਆ ਗਲ਼-ਫਰਾਹੇ ਲੈਣ ਲਈ ਮਜਬੂਰ ਹੋਇਆ ਪਿਆ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਨਵਜੋਤ ਸਿੰਘ ਜਰਗ ਦੀ ਅਗਵਾਈ ਵਿੱਚ ‘ਪੰਜਾਬ ਬੋਲਦਾ ਹੈ‘ ਮੁਹਿੰਮ ਤਹਿਤ ਪਿੰਡ ਮੰਨਵੀਂ ਵਿਖੇ ਰੱਖੀ ਮੀਟਿੰਗ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇਂ ਕੀਤਾ। ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਅੰਦਰ ਚੱਲ ਰਹੇ ਲੈਂਡ ਮਾਫੀਆ, ਸੈਂਡ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਕੇਬਲ ਮਾਫੀਆ ਤੋਂ ਇਲਾਵਾ ਨਸÇਆਂ ‘ਤੇ ਕਾਬੂ ਪਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਾਂਗਰਸ ਅਤੇ ਅਕਾਲੀ-ਭਾਜਪਾ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਦੀਆਂ ਲੋਕ ਮਾਰੂ ਨੀਤੀਆਂ ਨੇ ਆਮ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇ-ਹੁਰਮਤੀਆਂ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਤਾਂ ਆਪਸ ਵਿਚ ਰਿਸ਼ਤੇਦਾਰੀਆਂ ਹਨ, ਇਸੇ ਲਈ ਇੱਕ ਦੂਜੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ,ਇਸ ਲਈ ਦੋਸੀਆਂ ਨੂੰ ਸਜਾ ਹੋਣ ਗੁਰੂ ਸਾਹਿਬ ਆਪ ਹੀ ਦੇਣਗੇ। ਇਸ ਪ੍ਰੋਗਰਾਮ ਦੌਰਾਨ ਬਲਜਿੰਦਰ ਸਿੰਘ ਚੌਦਾਂ ਮੈਂਬਰ ਕੋਰ ਕਮੇਟੀ,ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ, ਉਲ ਜਮੀਲੁ ਰਹਿਮਾਨ,ਹਰਚੰਦ ਸਿੰਘ ਬਰਸਟ, ਗੁਰਧਿਆਨ ਸਿੰਘ ਮੁਲਤਾਨੀ ਅਤੇ ਪੰਜਾਬ ਸੰਗਠਨ ਇੰਚਾਰਜ ਗੈਂਰੀ ਬੜਿੰਗ ਆਦਿ ਆਗੂਆਂ ਨੇ ਵੀ ਲੋਕਾਂ ਨੂੰ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਆਮ ਆਦਮੀ ਪਾਰਟੀ ਅਤੇ ਨੌਜਵਾਨਾਂ ਨੂੰ ‘ਆਮ ਆਦਮੀ ਆਰਮੀ‘ ਨਾਲ ਜੁੜਨ ਦੀ ਅਪੀਲ ਕੀਤੀ ।ਪ੍ਰੋਗਰਾਮ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਬਲਾਕ ਪ੍ਰਧਾਨ ਕੇਵਲ ਸਿੰਘ ਜਾਗੋਵਾਲ ਅਤੇ ਗੁਰਦੇਵ ਸਿੰਘ ਸੰਗਾਲਾ ਵੱਲੋਂ ਨਿਭਾਈ ਗਈ।ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਇੰਚਾਰਜ ਨਵਜੋਤ ਸਿੰਘ ਜਰਗ, ਬਲਾਕ ਪ੍ਰਧਾਨ ਕੇਵਲ ਸਿੰਘ ਜਾਗੋਵਾਲ ਅਤੇ ਪ੍ਰਧਾਨ ਹਰਜਿੰਦਰ ਸਿੰਘ ਮੰਨਵੀ ਨੇ ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਪਿੰਡ ਮੰਨਵੀ ਪਹੁੰਚਣ ਧੰਨਵਾਦ ਕੀਤਾ।ਇਸ ਮੌਕੇ ਜਗਤਾਰ ਸਿੰਘ ਦਿਆਲਪੁਰ, ਓਕਾਰ ਸਿੰਘ ਚੋਹਾਨ, ਲੱਛਮਣ ਸਿੰਘ ਗਰੇਵਾਲ, ਗੁਰਦਰਸਨ ਸਿੰਘ ਕੂਹਲੀ, ਅਮਨਜੈਨ ਸਿੰਘ ਸਾਹਨੇਵਾਲ, ਸੁਰਿੰਦਰ ਸਿੰਘ ਸ਼ਰਮਾ, ਰਿਜ਼ਰਬਰ ਅਮਰਦੀਪ ਸਿੰਘ ਧਾਂਦਰਾ, ਬਲਾਕ ਪ੍ਰਧਾਨ ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਸੁਖਵਿੰਦਰ ਸਿੰਘ ਸਰੌਦ, ਹਰਜਿੰਦਰ ਸਿੰਘ ਮੰਨਵੀ, ਡਾ. ਖ਼ਾਨ ਲਸੋਈ, ਰਣਧੀਰ ਮੁਹਾਲਾ, ਸ਼ੀਰਾ ਮੰਨਵੀ, ਪਵਨ ਗੋਇਲ ਅਹਿਮਦਗੜ੍ਹ, ਵਰਿੰਦਰ ਸਿੰਘ ਮੰਨਵੀ, ਸੂਫੀ ਜੀ ਅਹਿਮਦਗੜ੍ਹ, ਤਰਸੇਮ ਸਿੰਘ ਸੰਗਾਲਾ, ਅਮਰ ਸਿੰਘ ਰੁੜਕੀ ਕਲਾਂ, ਮਿੱਠੂ ਖੜਕੇਵਾਲ, ਮਨਧੀਰ ਦੁੱਗਰੀ, ਕੁਲਵੰਤ ਸਿੰਘ ਜੰਡਾਲੀ, ਗੁਰਚੇਤ ਸਿੰਘ ਮੰਨਵੀ, ਹੈਪੀ ਧੀਰੋਮਾਜ਼ਰਾ, ਬਿੱਟੂ ਭੁਰਥਲਾ ਮੰਡੇਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ‘ਤੇ ਆਮ ਲੋਕ ਹਾਜ਼ਰ ਸਨ।

Send this to a friend