ਲੁਧਿਆਣਾ, 4 ਸਤੰਬਰ (ਜਸਪਾਲ ਅਰੋੜਾ)- ਥਾਣਾ 3 ਦੀ ਪੁਲਿਸ ਪਾਰਟੀ ਨੇ ਸ਼ਹਿਰ ਦੇ ਨਾਮੀ ਬੁੱਕੀਆਂ ਕੋਲੋ ਹਥਿਆਰਾਂ ਦੀ ਨੋਕ ਤੇ ਲੁੱਟ ਕਰਨ ਵਾਲੇ 4 ਬਦਮਾਸ਼ਾਂ ਨੂੰ ਗਿ੍ਰਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ 3 ਪਿਸਤੌਲ 32 ਬੋਰ ਅਤੇ 315 ਬੋਰ 2 ਮੈਗਜ਼ੀਨ 19 ਜਿੰਦਾ ਕਾਰਤੂਸ 1 ਸੈਂਟਰੋ ਕਾਰ ਐਕਟਿਵਾ ਸਕੂਟਰ ਗੱਡੀਆਂ ਦੀ ਜਾਲੀ ਪਲੇਟਾਂ ਬਰਾਮਦ ਕੀਤੀਆਂ ਹਨ। ਏ ਡੀ ਸੀ ਪੀ 1 ਗੁਰਪ੍ਰੀਤ ਸਿੰਘ ਸਿਕੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਏ ਸੀ ਪੀ ਸੇੰਟ੍ਰਲ ਅਤੇ ਥਾਣਾ 3 ਦੇ ਮੁਖੀ ਸਤੀਸ਼ ਕੁਮਾਰ ਦੀ ਅਗਵਾਈ ਵਾਲੇ ਏ ਐਸ ਆਈ ਜਗਦੀਸ਼ ਰਾਜ ਨੂੰ ਗੁਪਤ ਸੂਚਨਾ ਮਿਲੀ ਕਿ ਜੇਲ ਵਿਚ ਬੈਠੇ ਨਾਮੀ ਗੈਂਗਸਟਰ ਰਾਜੀਵ ਕੁਮਾਰ ਉਰਫ ਰਾਜਾ ਨੇ ਜੇਲ ਚ ਬੈਠ ਕੇ ਇਕ ਇਹੋ ਜਿਹਾ ਗੈਂਗ
ਤਿਆਰ ਕੀਤਾ ਜੋ ਕਿ ਸ਼ਹਿਰ ਦੇ ਅਮੀਰ ਲੋਕਾ ਅਤੇ ਬੁੱਕੀਆਂ ਕੋਲੋ ਹਥਿਆਰਾਂ ਦੀ ਨੋਕ ਤੇ ਨਗਦੀ ਅਤੇ ਜੇਵਰਾ ਦੀ ਲੁੱਟ ਕਰਦਾ ਹੈ ਉਸ ਗੈਂਗ ਦੇ ਮੈਂਬਰ ਇਸ ਵੇਲੇ ਕਸ਼ਮੀਰ ਨਗਰ ਚੌਕ ਵੱਲ ਨੂੰ ਆ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਕਸ਼ਮੀਰ ਨਗਰ ਚੌਕ ਚ ਨਾਕੇਬੰਦੀ ਕਰਕੇ ਉਹਨਾਂ ਚਾਰਾ ਬਦਮਾਸ਼ਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਅਤੇ ਓਹਨਾ ਦੇ ਕਬਜ਼ੇ ਵਿਚੋਂ 2 ਵਾਹਨ ਅਤੇ ਜਾਲੀ ਨੰਬਰ ਪਲੇਟਾਂ ਬਰਾਮਦ ਕਰ ਲਇਆ ਦੋਸ਼ੀਆਂ ਦੀ ਪਹਿਚਾਣ ਬਹਾਦੁਰਕੇ ਰੋਡ ਅਜਾਦ ਨਗਰ ਨਿਵਾਸੀ ਰਾਜਨ ਕੁਮਾਰ ਉਰਫ ਰਾਜਾ , ਫਤਹਿਗੜ੍ਹ ਸਾਹਿਬ ਦੇ ਪਿੰਡ ਸਿੱਧਵਾਂ ਨਿਵਾਸੀ ਗੁਰਵਿੰਦਰ ਸਿੰਘ ਉਰਫ ਗੁਰੀ , ਫਤਹਿਗੜ੍ਹ ਦੇ ਪਿੰਡ ਬਰਾਸ਼ ਨਿਵਾਸੀ ਸੁਖਚੈਨ ਸਿੰਘ ਉਰਫ ਚੈਨਾ ਸਮਰਾਲਾ ਚੌਕ ਨਿਵਾਸੀ ਰੇਸ਼ਮ ਸਿੰਘ ਉਰਫ ਮੰਨਾ ਵਜੋਂ ਹੋਈ ਪੁਲਸ ਅਨੁਸਾਰ ਫੜੇ ਗਏ ਦੋਸ਼ੀਆਂ ਹਜੇ 5ਵਾ ਸਾਥੀ ਬਸਤੀ ਜੋਧੇਵਾਲ ਬਾਜ਼ ਨਗਰ ਨਿਵਾਸੀ ਵਿਜੈ ਕੁਮਾਰ ਪੁਲਸ ਦੀ ਗਿ੍ਰਫ਼ ਤੋ ਬਾਹਰ ਹੈ ਪੁਲਸ ਅਨੁਸਾਰ ਫੜੇ ਗਏ ਦੋਸ਼ੀਆਂ ਨੇ ਕਬੂਲਿਆ ਕਿ ਉਹਨਾਂ ਨੇ ਜੇਲ ਚ ਬੈਠੇ ਨਾਮੀ ਗੈਂਗਸਟਰ ਰਾਜੀਵ ਕੁਮਾਰ ਉਰਫ ਰਾਜਾ ਦੇ ਕਹਿਣ ਤੇ ਆਪਣਾ ਲੁੱਟ ਕਰਨ ਵਾਲਾ ਗੈਂਗ ਤਿਆਰ ਕੀਤਾ ਸੀ ਅਤੇ ਉਹ ਗੈਂਗਸਟਰ ਦੇ ਇਸ਼ਾਰੇ ਤੇ ਸ਼ਹਿਰ ਦੇ ਅਮੀਰ ਲੋਕਾਂ ਅਤੇ ਨਾਮੀ ਬੁੱਕੀਆਂ ਕੋਲੋ ਅਸਲੇ ਦੀ ਨੋਕ ਤੇ ਲੁੱਟ ਕਰਦੇ ਸਨ ਪੁਲਸ ਨੇ ਚਾਰਾ ਦੋਸ਼ੀਆਂ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀਆਂ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।