June 21, 2026 12:30 am

ਮਘਾਣੀਆਂ ਨੂੰ ਮਿਲੇਗਾ ਅੱਜ ਅਧਿਆਰਪਕ ਦਿਵਸ ’ਤੇ ਸਨਮਾਨ

ਬੋਹਾ, 4 ਸਤੰਬਰ (ਸੰਤੋਖ ਸਾਗਰ)- ਬੋਹਾ ਖੇਤਰ ਅਤੇ ਮਾਨਸਾ ਜਿਲ੍ਹੇ ਲਈ ਇੱਕ ਹੋਰ ਮਾਨ ਗੱਲ ਹੈ ਕਿ ਪੰਜਾਬੀ ਨਾਵਲਕਾਰ, ਪ੍ਰਾਇਮਰੀ ਅਧਿਆਪਕ ਗੁਰਨੈਬ ਸਿੰਘ ਮਘਾਣੀਆਂ, ਬਹੁ ਵਿਧਾਵਾਂ ਦੇ ਮਾਲਕ, ਆਪਣੇ ਕਿੱਤੇ ਪ੍ਰਤੀ ਸਮਰਪਿਤ ਮਿਹਨਤੀ ਵਿਅਕਤੀ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਅਧਿਆਪਕ ਦਿਵਸ ਤੇ ਸਟੇਟ ਅਵਾਰਡ ਨਾਲ ਸਨਮਾਨਿਤ ਕਰਨ ਜਾ ਰਹੀ ਹੈ। ਗੁਰਨੈਬ ਸਿੰਘ ਸਾਦਾ ਜੀਵਨ ਜਿਉਣ ਵਾਲਾ, ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦੇ ਮਾਲਕ ਨੂੰ ਅਦਾਰਾ ਪੰਜਾਬ ਟਾਇਮਜ਼, ਮਾਨਸਾ ਜਿਲ੍ਹੇ ਦਾ ਸਮੂਹ ਅਧਿਆਪਕ ਵਰਗ, ਸ਼ਹੀਦ ਭਗਤ ਸਿੰਘ ਕਲਾ ਕੇਂਦਰ ਪੰਜਾਬ, ਸ਼ਹੀਦ ਅਮਰੀਕ ਸਿੰਘ ਯਾਦਗਾਰੀ ਕਲੱਬ ਬੋਹਾ, ਨੌਜਵਾਨ ਲੋਕ ਭਲਾਈ ਕਲੱਬ ਬੋਹਾ ਅਦਿ ਦੇ ਸਮੂਹ ਅਹੁਦੇਦਾਰ ਵਿਅਕਤੀ ਬਹੁਤ ਬਹੁਤ ਮੁਬਾਰਕਾਂ ਭੇਜ ਰਹੇ ਹਨ ਅਤੇ ਇੱਕ ਆਸ ਕਿ ਗੁਰਨੈਬ ਮਘਾਣੀਆਂ ਇਸੇ ਤਰਾਂ ਨਿੱਕੇ ਬਾਲਾਂ ਨੂੰ ਅਨਮੋਲ ਗਿਆਨ ਭੰਡਾਰ ਵੰਡਣ ਦੇ ਨਾਲ ਨਾਲ, ਸਮਾਜ ਨੂੰ ਆਪਣੀਆਂ ਮੌਲਿਕਤਾ ਭਰਭੂਰ ਲਿਖਤਾਂ, ਥਿਏਟਰ ਦੀ ਦੁਨੀਆਂ ਅਤੇ ਫਿਲਮੀ ਸਫਰ ਦੇ ਰੰਗਾਂ ਰਾਹੀਂ ਇਸੇ ਤਰਾਂ ਸੰਸਾਰੀ ਦੁਨੀਆਂ ਨੂੰ ਰੌਸ਼ਨ ਕਰਦੇ ਰਹਿਣਗੇ।

Send this to a friend