June 21, 2026 12:25 am

ਸਰਬਸੰਮਤੀ ਨਾਲ ਕਲਾਨੌਰ ਬਲਾਕ ਸੰਮਤੀ ਚੇਅਰਪਰਸਨ ਅਤੇ ਵਾਈਸ ਚੇਅਰਮੈਨ ਦੀ ਹੋਈ ਚੋਣ-ਰੰਧਾਵਾ ਨੇ ਕੀਤਾ ਸਵਾਗਤ

ਕਲਾਨੌਰ, 4 ਸਤੰਬਰ (ਦੀਪਕ ਕੋਹਲੀ, ਰਾਜਨ ਸ਼ਰਮਾ)- ਅੱਜ ਬੀਡੀਪੀਓ ਦਫ਼ਤਰ ਕਲਾਨੌਰ ਵਿਖੇ ਐਸਡੀਐਮ ਸ.ਗੁਰਸਿਮਰਨ ਸਿੰਘ ਢਿੱਲੋਂ ਦੀ ਰਹਿਨੁਮਾਈ ਹੇਠ ਇੱਕ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਹਿਕਾਰਤਾ ਅਤੇ ਜੇਲ ਮੰਤਰੀ ਸਰਦਾਰ ਸੁੱਖਜਿੰਦਰ ਸਿੰਘ ਰੰਧਾਵਾ ਵਿਸੇਸ ਤੌਰ ਤੇ ਪਹੁੰਚੇ ਮੀਟਿੰਗ ਵਿੱਚ ਪਹੁੰਚੇ ਸਾਰੇ ਬਲਾਕ ਸੰਮਤੀ ਮੈਂਬਰਾਂ ਦੀ ਸਹਿਮਤੀ ਨਾਲ ਸ੍ਰੀਮਤੀ ਸੁਨੇਹ ਲਤਾ ਪਤਨੀ ਨਿਰਮਲ ਸਿੰਘ ਕਲਾਨੌਰ ਨੂੰ ਸ.
ਸੁਖਜਿੰਦਰ ਸਿੰਘ ਰੰਧਾਵਾ ਦੀ ਮੌਜੂਦਗੀ ਵਿੱਚ ਬਲਾਕ ਸੰਮਤੀ ਦਾ ਚੇਅਰਪਰਸਨ ਚੁਣਿਆ ਗਿਆ ਅਤੇ ਬਲਾਕ ਸੰਮਤੀ ਮੈਂਬਰਾਂ ਵੱਲੋਂ ਸਹਿਮਤੀ ਨਾਲ ਹੀ ਵਾਈਸ ਚੇਅਰਮੈਨ ਦੀ ਮੋਹਰ ਮਨਦੀਪ ਸਿੰਘ ਸਪੁੱਤਰ ਤਰਲੋਚਨ ਸਿੰਘ ਵਡਾਲਾ ਬਾਂਗਰ ਤੇ ਲਗਾਈ ਗਈ ਜਿਸ ਤੇ ਸ ਰੰਧਾਵਾ ਵੱਲੋਂ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਨੂੰ ਦਿੱਤੀ ਗਈ ਜÇੰਮੇਵਾਰੀ ਉਨ੍ਹਾਂ ਵੱਲੋਂ ਤਨਦੇਹੀ ਨਾਲ ਨਿਭਾਉਣ ਲਈ ਵਚਨ ਵੀ ਲਿਆ ਇਸ ਮੌਕੇ ਤੇ ਬੀਡੀਪੀਓ ਸ. ਗੁਰਜੀਤ ਸਿੰਘ ਚੌਹਾਨ ਵੀ ਮੌਜੂਦ ਰਹੇ ਅਤੇ ਸਾਰੇ ਬਲਾਕ ਸੰਮਤੀ ਮੈਂਬਰਾਂ ਜਿਨ੍ਹਾਂ ਵਿੱਚ ਬਲਬੀਰ ਸਿੰਘ ਜੋਨ ਮੀਰ ਕਚਾਣਾ, ਦਵਿੰਦਰ ਕੌਰ ਚੰਦੂਵਡਾਲਾ, ਸੁਖਵਿੰਦਰ ਕੌਰ ਸਹੂਰ, ਮਨਦੀਪ ਕੌਰ ਦੋਸਤਪੁਰ, ਸ੍ਰੀਮਤੀ ਕੁਲਜੀਤ ਚੌੜਾ ਕਲਾਂ, ਸ੍ਰੀਮਤੀ ਸÇੰਦਰ ਕੌਰ ਖਹਿਰਾ ਕੋਟਲੀ, ਸੁਰਜੀਤ ਸਿੰਘ ਬਖਸੀਵਾਲ, ਸੁਖਵਿੰਦਰ ਕੌਰ ਮਾਹਲ, ਅਮਰਜੀਤ ਕੁਮਾਰੀ ਨੜਾਂਵਾਲੀ, ਸੁਖਰਾਜ ਸਿੰਘ ਪੰਨਵਾਂ, ਸ੍ਰੀਮਤੀ ਜਗੀਰ ਕੌਰ ਪੈੜੂਵਾਲ, ਬਲਦੇਵ ਸਿੰਘ ਔਜਲਾ ਅਤੇ ਸ੍ਰੀ ਹਰਉਪਿੰਦਰਪਾਲ ਸਿੰਘ ਜੋਨ ਖਾਨੋਵਾਲ ਮੌਜੂਦ ਸਨ ਇਨ੍ਹਾਂ ਤੋਂ ਇਲਾਵਾ ਇਲਾਕੇ ਦੇ ਸਰਪੰਚ ਹਰਵਿੰਦਰ ਸਿੰਘ ਅਲਾਵਲਪੁਰ, ਹਰਵੰਤ ਸਿੰਘ ਲੋਪਾ, ਗੁਰਨਾਮ ਸਿੰਘ ਬਰੀਲਾ, ਪ੍ਰਭਸਰਨ ਸਿੰਘ ਰੋਸੇ, ਜਸਬੀਰ ਸਿੰਘ ਵਡਾਲਾ ਬਾਂਗਰ, ਸੁਨੀਲ ਪੁੰਜ ਪਕੀਵਾਂ, ਮਨੂ ਸਰਪੰਚ ਪੰਨਵਾਂ ਤੋਂ ਇਲਾਵਾ ਇਲਾਕੇ ਭਰ ਦੇ ਸਰਪੰਚ ਸਾਹਿਬਾਨ ਅਤੇ ਪਤਵੰਤੇ ਸੱਜਨ ਮੌਜੂਦ ਸਨ ਅਤੇ ਇਸੇ ਪ੍ਰਕਾਰ ਬਲਾਕ ਵੱਲੋਂ ਪੰਚਾਇਤ ਅਫਸਰ ਸ.ਕੁਲਵਿੰਦਰ ਸਿੰਘ, ਪੰਚਾਇਤ ਸਕੱਤਰ ਪ੍ਰਧਾਨ ਗੁਰਦਿਆਲ ਸਿੰਘ, ਕੇਵਲ ਸਿੰਘ, ਜਸਪਾਲ ਸਿੰਘ,ਬਲਰਾਜ ਮੋਹਨ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਪ੍ਰੇਮ ਸਿੰਘ, ਰਾਜੂ ਭੁੱਲਰ ਡੀਈਓ ਤੋਂ ਇਲਾਵਾ ਸਾਰੇ ਮੁਲਾਜਮ ਮੌਜੂਦ ਸਨ।

Send this to a friend