ਵਾਸ਼ਿੰਗਟਨ, 14 ਮਈ (ਪੀ.ਟੀ.)-ਭਾਜਪਾ ਨੇਤਾ ਨਰਿੰਦਰ ਮੋਦੀ ਨੂੰ ਵੀਜ਼ਾ ਦੇਣ ’ਤੇ ਚੁੱਪੀ ਬਰਕਰਾਰ ਰੱਖਦੇ ਹੋਏ ਅਮਰੀਕਾ ਦੀ ਵਿਦੇਸ਼ ਮੰਤਰਾਲਾ ਦੀ ਬੁਲਾਰਨ ਜੇਨ ਸਾਕੀ ਨੇ ਕਿਹਾ ਕਿ ਦੇਸ਼ ਅਤੇ ਸਰਕਾਰ ਦਾ ਪ੍ਰਮੁੱਖ ਏ1 ਵੀਜ਼ਾ ਦਾ ਪਾਤਰ ਹੈ ਅਤੇ ਕੋਈ ਵਿਅਕਤੀ ਅਮਰੀਕੀ ਵੀਜ਼ਾ ਦੇ ਲਈ ਆਪਣੇ ਆਪ ਪਾਤਰ ਨਹੀਂ ਹੁੰਦਾ। ਜੇਨ ਸਾਕੀ ਨੇ ਮੋਦੀ ਨੂੰ ਵੀਜ਼ਾ ਜਾਰੀ ਕਰਨ ਦੀਆਂ ਸੰਭਾਵਨਾਵਾਂ ਦੇ ਬਾਰੇ ’ਚ ਕਿਹਾ ਕਿ ਅਮਰੀਕੀ ਕਾਨੂੰਨ ’ਚ ਰਾਸ਼ਟਰ ਅਤੇ ਸਰਕਾਰ ਦੇ ਪ੍ਰਮੱਖਾ ਸਮੇਤ ਵਿਦੇਸ਼ੀ ਸਰਕਾਰ ਦੇ ਅਧਿਕਾਰੀਆਂ ਨੂੰ ਕੁਝ ‘ਪੋਟੇਂਸ਼ਿਅਲ ਇਨਏਡਮਿਸਿਬਿਲਿਟੀ’ ਆਧਾਰਾਂ ’ਤੇ ਛੁੱਟ ਹੈ। ਉਨ੍ਹਾਂ ਨੇ ਸਿਰਫ ਇਨ੍ਹਾਂ ਹੀ ਕਿਹਾ ਹੈ ਕਿ ਅਮਰੀਕਾ ਨਵੀਂ ਸਰਕਾਰ ਨਾਲ ਕੰਮ ਕਰਨ ਲਈ ਉਤਸੁਕ ਹੈ।