ਹੈਦਰਾਬਾਦ, 14 ਮਈ (ਪੀ.ਟੀ.)-ਪੁਰਾਣੇ ਸ਼ਹਿਰ ਦੇ ਕਿਸ਼ਨਬਾਗ ਇਲਾਕੇ ਇਕ ਧਾਰਮਿਕ ਝੰਡੇ ਨੂੰ ਸਾੜਨ ਕਾਰਨ ਭੜਕੇ ਫਿਰਕੂ ਦੰਗਿਆ ’ਚ ਉਸ ਵੇਲੇ 2 ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਭੀੜ ਕਾਬੂ ਕਰਨ ਲਈ ਪੁਲਿਸ ਨੇ ਗੋਲੀ ਚਲਾ ਦਿੱਤੀ। ਦੰਗਿਆਂ ’ਚ 7 ਵਿਅਕਤੀ ਜ਼ਖ਼ਮੀ ਵੀ ਹੋਏ ਹਨ ਜਿਨ੍ਹਾਂ ’ਚ ਪੁਲਿਸ ਮੁਲਾਜ਼ਮ ਸ਼ਾਮਿਲ ਹਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ 2 ਵਿਅਕਤੀਆਂ ਦੀ ਜਾਨ ਦੰਗਾਕਾਰੀਆਂ ਨੇ ਲਈ ਹੈ ਜਾਂ ਇਹ ਪੁਲਿਸ ਦੀ ਗੋਲੀ ਨੇ। ਆਂਧਰਾ ਪ੍ਰਦੇਸ਼ ਦੇ ਵਧੀਕ ਪੁਲਿਸ ਡਾਇਰੈਕਟਰ ਜਨਰਲ ਵੀ. ਐੱਸ. ਕੇ. ਕਾਮੂਦੀ ਨੇ ਦੱਸਿਆ ਕਿ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਹੁਣ ਸਥਿਤੀ ਕਾਬੂ ਹੇਠ ਹੈ।