June 1, 2026 8:11 am

ਤੁਰਕੀ ਦੀ ਕੋਲਾ ਖਾਣ ’ਚ ਧਮਾਕੇ ਕਾਰਨ ਕਰੀਬ 200 ਲੋਕਾਂ ਦੀ ਮੌਤ, ਸੈਂਕੜੇ ਲੋਕ ਫਸੇ

image ਸੋਮਾ (ਤੁਰਕੀ), 14 ਮਈ (ਪੀ.ਟੀ.)-ਤੁਰਕੀ ਦੇ ਪੱਛਮੀ ਸੂਬੇ ਮਨਿਸਾ ’ਚ ਕੋਲਾ ਦੀ ਇਕ ਖਾਣ ’ਚ ਧਮਾਕਾ ਹੋਣ ਅਤੇ ਅੱਗ ਲੱਗਣ ਕਾਰਨ ਕਰੀਬ 200 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਸੈਂਕੜੇ ਲੋਕ ਅਜੇ ਵੀ ਖਾਣ ’ਚ ਫਸੇ ਹੋਏ ਹਨ। ਸਥਾਨਕ ਮੀਡੀਆ ਮੁਤਾਬਿਕ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਵਕਤ ਖਾਣ ’ਚ 580 ਤੋਂ ਜਿਆਦਾ ਲੋਕ ਫਸੇ ਹੋਏ ਸਨ ਪਰ ਕਈਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਬਿਜਲੀ ਦੇ ਇਕ ਟ੍ਰਾਂਸਫਾਰਮਰ ’ਚ ਹੋਈ ਖਰਾਬੀ ਕਾਰਨ ਧਮਾਕਾ ਹੋਇਆ।

Send this to a friend