June 1, 2026 7:39 am

ਅਡਵਾਨੀ ‘ਮੋਦੀ ਦੀ ਸਰਕਾਰ’ ਵਿੱਚ ਸ਼ਾਮਿਲ ਨਹੀਂ ਹੋਣਗੇ

index ਨਵੀਂ ਦਿੱਲੀ, 14 ਮਈ (ਪੀ.ਟੀ.)-ਭਾਰਤੀ ਜਨਤਾ ਪਾਰਟੀ ਦੇ ਬਜੁਰਗ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ’ਚ ਉੱਪ ਪ੍ਰਧਾਨ ਮੰਤਰੀ ਰਹੇ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਕੇਂਦਰ ਵਿੱਚ ਸੰਭਾਵੀ ਤੋਰ ਦੀ ਬਣਨ ਵਾਲੀ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਸ਼ਾਮਿਲ ਹੋਣ ਲਈ ਤਿਆਰ ਨਹੀਂ ਹਨ।  ਉਨ੍ਹਾਂ ਦਾ ਖਿਆਲ ਹੈ ਕਿ ਇਹ ਉਨ੍ਹਾਂ ਦੇ ਰੁਤਬੇ ਮੁਤਾਬਿਕ ਸਹੀ ਨਹੀਂ ਹੈ। ਵਜ਼ਾਰਤ ਵਿੱਚ ਸ਼ਾਮਿਲ ਹੋਣ ਦੀ ਥਾਂ ਉਹ ਲੋਕ ਸਭਾ ਦੇ ਸਪੀਕਰ ਬਣਨ ਬਾਰੇ ਸੋਚ ਰਹੇ ਹਨ। ਪਾਰਟੀ ਅੰਦਰ ਉਂਝ ਇਸ ਬਾਰੇ ਇਕ ਰਾਏ ਨਹੀਂ ਹੈ। ਉਹ ਐੱਨ.ਡੀ.ਏ. ਦੇ ਚੇਅਰਮੈਨ ਵੀ ਬਣ ਸਕਦੇ ਹਨ।

ਟੀ.ਵੀ. ਚੈਨਲਾਂ ਵੱਲੋਂ ਟੈਲੀਕਾਸਟ ਕੀਤੇ ਗਏ ਚੋਣ ਸਰਵੇਖਣਾਂ ਦੇ ਰੁਝਾਨ ਤੋਂ ਬਾਅਦ ਦੇਸ਼ ’ਚ ਭਾਜਪਾ ਦੀ ਅਗਲੀ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਤੋਂ ਉਤਸ਼ਾਹਿਤ ਭਾਜਪਾ ਹੁਣ ਤੋਂ ਹੀ ਇਹ ਮੰਨ ਕੇ ਚੱਲ ਰਹੀ ਹੈ ਕਿ ਦੇਸ਼ ’ਚ ਅਗਲੀ ਸਰਕਾਰ ਐਨ. ਡੀ.ਏ. ਦੀ ਬਣੇਗੀ ਅਤੇ ਪਾਰਟੀ ’ਚ ਇਸ ਸਬੰਧੀ ਰਣਨੀਤੀ ਵਿਚਾਰਾਂ ਵੀ ਸ਼ੁਰੂ ਹੋ ਚੁੱਕੀਆਂ ਹਨ।
ਪਤਾ ਲੱਗਾ ਹੈ ਕਿ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਅਤੇ ਸੀਨੀਅਰ ਆਗੂ ਸ੍ਰੀ ਅਰੁਨ ਜੇਤਲੀ ਕੇਂਦਰੀ ਵਜ਼ਾਰਤ ਵਿੱਚ ਵਿੱਤ ਮੰਤਰੀ ਦੇ ਆਹੁਦੇ ਦੇ ਚਾਹਵਾਨ ਹਨ। ਜੇਕਰ ਭਾਜਪਾ ਸਰਕਾਰ ਬਣਦੀ ਹੈ ਤਾਂ ਸ੍ਰੀਮਤੀ ਸ਼ੁਸ਼ਮਾ ਸਵਰਾਜ ਨੂੰ ਵਿਦੇਸ਼ ਮੰਤਰੀ ਬਣਾਇਆ ਜਾ ਸਕਦਾ ਹੈ।

Send this to a friend