June 1, 2026 7:01 am

ਕੇਦਾਰਨਾਥ ਯਾਤਰਾ 16 ਤੱਕ ਰੱਦ

ਦੇਹਰਾਦੂਨ, 13 ਮਈ (ਪੀ.ਟੀ.)- ਕੇਦਾਰਨਾਥ ਖੇਤਰ ਵਿਚ ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਲਗਾਤਾਰ ਹੋ ਰਹੀ ਬਰਫਬਾਰੀ ਅਤੇ ਬਾਰਿਸ਼ ਕਾਰਨ ਰੁਕੀ ਪਈ ਕੇਦਾਰਨਾਥ ਯਾਤਰਾ 16 ਮਈ ਤੱਕ ਲਈ ਰੱਦ ਕਰ ਦਿੱਤੀ ਗਈ ਹੈ ਜਦੋਂ ਕਿ ਪਾਂਡੁਕੇਸ਼ਵਰ-ਬਦਰੀਨਾਥ ਮਾਰਗ ’ਤੇ ਪੱਥਰ ਡਿੱਗਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਬਦਰੀਨਾਥ ਯਾਤਰਾ ਨੂੰ ਵੀ ਫਿਲਹਾਲ ਰੋਕ ਦਿੱਤਾ ਗਿਆ ਹੈ। ਲੰਘੀ 11 ਮਈ ਦੇ ਖਰਾਬ ਮੌਸਮ ਕਰਕੇ ਗੜਵਾਲ ਦੀਆਂ ਉੱਚੀਆਂ ਪਹਾੜੀਆਂ ’ਤੇ ਸਥਿਤ ਚਾਰਧਾਮ ਯਾਤਰਾ ਪ੍ਰਭਾਵਿਤ ਹੋ ਰਹੀ ਹੈ।

Send this to a friend