ਔੜ, 13 ਮਈ (ਪੀ.ਟੀ.)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਹੇੜੀਆਂ ਦੀ ਜੰਮਪਲ ਤਨਿੰਦਰ ਕੌਰ ਨੂੰ ਆਸਟ੍ਰੇਲੀਆ ’ਚ ਪਹਿਲੀ ਸਰਵਿਸ ਪ੍ਰੋਟੈਕਸ਼ਨ ਅਫ਼ਸਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਸਾਲ 1987 ’ਚ ਪਿੰਡ ਹੇੜੀਆਂ ਵਿਖੇ ਡਾ.ਕੁਲਦੀਪ ਸਿੰਘ ਤੇ ਮਾਤਾ ਬਲਵਿੰਦਰ ਕੌਰ ਦੇ ਗ੍ਰਹਿ ਵਿਖੇ ਜਨਮੀ ਤਨਿੰਦਰ ਕੌਰ ਨੇ ਬਾਰ੍ਹਵੀਂ ਤ¤ਕ ਦੀ ਪੜ੍ਹਾਈ ਸੇਂਟ ਸੋਲਜਰ ਪਬਲਿਕ ਸਕੂਲ ਬੰਗਾ ਤੋਂ ਕੀਤੀ। ਇਸ ਦੌਰਾਨ ਉਸ ਨੇ ਰਾਜ ਸਾਇੰਸ ਸਿ¤ਖਿਆ ਸੰਸਥਾ ਪੰਜਾਬ ਵ¤ਲੋਂ ਕਰਵਾਏ ਸਟੇਟ ਪ¤ਧਰ ਦੇ ਵਿਗਿਆਨ ਪ੍ਰਦਰਸ਼ਨੀ ਮੁਕਾਬਲਿਆਂ ’ਚ ਲਗਾਤਾਰ ਪੰਜ ਸਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵ¤ਲੋਂ ਤੇ 1997 ‘ਚ ਨੈਸ਼ਨਲ ਪ¤ਧਰ ਦੀ ਸਾਇੰਸ ਸਿ¤ਖਿਆ ਪ੍ਰਦਰਸ਼ਨੀ ’ਚ ਪੰਜਾਬ ਵ¤ਲੋਂ ਨੁਮਾਇੰਦਗੀ ਕੀਤੀ। ਸਾਲ 2006 ‘ਚ ਉਸ ਨੇ ਆਸਟ੍ਰੇਲੀਆ ’ਚ ਸਿਟੀਜ਼ਨ ਲੈਣ ਉਪਰੰਤ ਉ¤ਥੋਂ ਦੀ ਯੂਨੀਵਰਸਿਟੀ ਤੋਂ ਹਾਰਟੀਕਲਚਰ ਵਿਸ਼ੇ ’ਚ ਡਿਪਲੋਮਾ ਕਰਕੇ, ਦੋ ਸਾ
ਲ ਦੀ ਸਖ਼ਤ ਮਿਹਨਤ ਤੋਂ ਬਾਅਦ ਵਿਕਟੋਰੀਆ ਪੁਲਿਸ ਅਕੈਡਮੀ ਆਸਟ੍ਰੇਲੀਆ ਅਪ੍ਰੈਲ 2014 ’ਚ ਗਰੈਜੂਏਸ਼ਨ ਪੂਰੀ ਕੀਤੀ। ਹੁਣ ਉਸ ਨੂੰ ਆਸਟ੍ਰੇਲੀਆ ਸਰਕਾਰ ਵ¤ਲੋਂ ਸਰਵਿਸ ਪ੍ਰੋਟੈਕਸ਼ਨ ਅਫ਼ਸਰ ਦੇ ਵ¤ਕਾਰੀ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ। ਇਸ ਪ੍ਰਾਪਤੀ ’ਤੇ ਤਨਿੰਦਰ ਕੌਰ ਤੇ ਉਸ ਦੇ ਪਰਿਵਾਰ ਨੂੰ ਹਰ ਪਾਸਿਉਂ ਵਧਾਈਆਂ ਮਿਲ ਰਹੀਆਂ ਹਨ।