June 1, 2026 7:02 am

ਅਨਿਲ ਜੋਸ਼ੀ ਨੂੰ ਮਿਲੀ ਜ਼ਮਾਨਤ, ਭਾਜਪਾ ਤੇ ਕਾਂਗਰਸੀ ਨੇਤਾ ਆਹਮੋ-ਸਾਹਮਣੇ

ਅੰਮ੍ਰਿਤਸਰ, 13 ਮਈ (ਮਨਿੰਦਰ ਗੋਰੀ)-ਅਨਿਲ ਜੋਸ਼ੀ ਨੂੰ ਮਾਨਹਾਣੀ ਨਾਲ ਜੁੜੇ ਦੋ ਮਾਮਲਿਆਂ ਅਤੇ ਇਕ ਹੋਰ ਮਾਮਲੇ ’ਚ ਅੰਮ੍ਰਿਤਸਰ ਦੀ ਅਦਾਲਤ ਨੇ ਮੰਗਲਵਾਰ ਨੂੰ ਜ਼ਮਾਨਤ ਦੇ ਦਿ¤ਤੀ ਹੈ। ਦੂਜੇ ਪਾਸੇ ਅ¤ਜ ਜੋਸ਼ੀ ਖਿਲਾਫ ਸ਼ਿਕਾਇਤ ਕਰਨ ਵਾਲੇ ਦੋ ਵਕੀਲਾਂ ਵਿਚਕਾਰ ਚ¤ਲ ਰਹੇ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਅੰਮ੍ਰਿਤਸਰ ’ਚ ਕਾਂਗਰਸੀਆਂ ਅਤੇ ਭਾਜਪਾਈਆਂ ਵਲੋਂ ਧਰਨੇ ਲਗਾਏ ਗਏ। ਕਾਂਗਰਸ ਨੇ ਅਨਿਲ ਜੋਸ਼ੀ ਦੇ ਖਿਲਾਫ ਧਰਨੇ ਲਗਾਏ ਸਨ, ਜਦੋਂ ਕਿ ਭਾਜਪਾ ਨੇ ਆਪਣੀ ਧਿਰ ਦੇ ਬਚਾਅ ਸੰਬੰਧੀ ਲਗਾਏ ਗਏ ਧਰਨੇ ਨੂੰ ਸਹੀ ਦ¤ਸਿਆ। ਪਰ ਇਸ ਸਭ ਦੌਰਾਨ ਮਾਹੌਲ ਹੈਰਾਨੀ ਭਰਿਆ ਉਸ ਸਮੇਂ ਹੋ ਗਿਆ, ਜਦੋਂ ਅਨਿਲ ਜੋਸ਼ੀ ਖੁਦ ਹੀ ਧਰਨੇ ’ਚ ਪੁ¤ਜ ਗਏ।

ਉਨ੍ਹਾਂ ਮੀਡੀਆ ਨਾਲ ਗ¤ਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਖਿਲਾਫ ਕੋਈ ਮੁਕ¤ਦਮਾ ਦਰਜ ਨਹੀਂ ਹੈ, ਸਿਰਫ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਖਿਲਾਫ ਕੋਈ ਪਰਚਾ ਦਰਜ ਹੁੰਦਾ ਤਾਂ ਉਨ੍ਹਾਂ ਨੇ ਕਾਨੂੰਨ ਦਾ ਸਨਮਾਨ ਕਰਦੇ ਹੋਏ ਖੁਦ ਹੀ ਗ੍ਰਿਫਤਾਰ ਹੋ ਜਾਣਾ ਸੀ।
ਅਨਿਲ ਜੋਸ਼ੀ ਦੇ ਖਿਲਾਫ ਮਾਨਹਾਣੀ ਨਾਲ ਜੁੜੇ ਦੋ ਮਾਮਲਿਆਂ ਅਤੇ ਨਗਰ ਨਿਗਮ ਦੀ ਮਿਲੀਭੁਗਤ ਨਾਲ ਹੋਟਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ।

Send this to a friend