ਨਵੀਂ ਦਿੱਲੀ, 13 ਮਈ (ਵਿਸ਼ਵ ਵਾਰਤਾ)-ਕਾਂਗਰਸ ਨੇ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਅਨੁਮਾਨ ਲਾਉਂਦੇ ਐਗਜ਼ਿਟ ਪੋਲ ਨੂੰ ਅੱਜ ਖਾਰਿਜ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਕੁਝ ਲੱਖ ਲੋਕਾਂ ਦੇ ਨਮੂਨਾ ਸਰਵੇਖਣ ਨਾਲ ਲੋਕ ਸਭਾ ਦੇ ਨਤੀਜੇ ਦਾ ਅਨੁਮਾਨ ਨਹੀਂ ਲਾਇਆ ਜਾ ਸਕਦਾ। ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਟਵਿੱਟਰ ਉਤੇ ਲਿਖਿਆ ਹੈ ਕਿ 80 ਕਰੋੜ ਵੋਟਰਾਂ ਦੇ ਦੇਸ਼ ਵਿਚ ਕੁਝ ਲੱਖ ਲੋਕਾਂ ਦੇ ਨਮੂਨਾ ਸਰਵੇਖਣ ਨਾਲ ਕਿਸੇ ਨਤੀਜੇ ਦਾ ਅਨੁਮਾਨ ਲਾਇਆ ਜਾ ਸਕਦਾ ਹੈ?ਪਾਰਟੀ ਦੇ ਜਨਰਲ ਸਕੱਤਰ ਸ਼ਕੀਲ ਅਹਿਮਦ ਨੇ ਵੀ ਐਗਜ਼ਿਟ ਅਤੇ ਓਪੀਨੀਅਨ ਪੋਲ ਨੂੰ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਰਵੇਖਣ 2004 ਅਤੇ 2009 ਦੀਆਂ ਚੋਣਾਂ ਵਿਚ ਗਲਤ ਸਾਬਤ ਹੋਏ ਸਨ ਅਤੇ ਪਾਰਟੀ 16 ਮਈ ਨੂੰ ਆਉਣ ਵਾਲੇ ਅਸਲੀ ਨਤੀਜੇ ਦਾ ਇੰਤਜ਼ਾਰ ਕਰ ਰਰੇਗੀ।
ਕਾਂਗਰਸ ਸੋਮਵਾਰ ਦੀ ਸ਼ਾਮ ਕਈ ਸਮਾਚਾਰ ਚੈਨਲਾਂ ਵੱਲੋਂ ਦਿਖਾਏ ਗਏ ਐਗਜਿਟ ਪੋਲ ਪ੍ਰੋਗਰਾਮਾਂ ਵਿਚ ਸ਼ਾਮਿਲ ਨਹੀਂ ਹੋਈ। ਅਹਿਮਦ ਨੇ ਕਿਹਾ ਸੀ ਕਿ ਆਪਣੀ ਪਰੰਪਰਾ ਦਾ ਪਾਲਣ ਕਰਦੇ ਹੋਏ ਕਾਂਗਰਸ ਐਗਜ਼ਿਟ ਪੋਲ ਪ੍ਰੋਗਰਾਮਾਂ ਵਿਚ ਸ਼ਾਮਿਲ ਨਹੀਂ ਹੋਵੇਗੀ।