June 1, 2026 7:02 am

ਇਰਾਕ ’ਚ ਬੰਬ ਧਮਾਕੇ ਤੇ ਗੋਲੀਬਾਰੀ ’ਚ 19 ਮਰੇ

ਬਗਦਾਦ, 13 ਮਈ (ਪੀ.ਟੀ.)-ਇਰਾਕ ਦੀ ਰਾਜਧਾਨੀ ਦੇ ਨੇੜਲੇ ਇਲਾਕਿਆਂ ’ਚ ਬੰਬ ਧਮਾਕੇ ਤੇ ਗੋਲੀਬਾਰੀ ਦੀਆਂ ਘਟਨਾਵਾਂ ’ਚ 19 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਨੇ ਦ¤ਸਿਆ ਕਿ ਬਗਦਾਦ ਤੋਂ ਲਗਭਗ 30 ਕਿਲੋਮੀਟਰ ਦ¤ਖਣ ’ਚ ਲਾਤੀਫੀਆ ਸ਼ਹਿਰ ’ਚ ਸੈਨਾ ਦੀ ਇਕ ਜਾਂਚ ਚੌਕੀ ’ਤੇ ਬੀਤੇ ਦਿਨ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਜਿਸ ਨਾਲ ਤਿੰਨ ਸੈਨਿਕਾਂ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਬਗਦਾਦ ਦੇ ਦ¤ਖਣ ’ਚ ਯੂਸੀਫੀਆ ਸ਼ਹਿਰ ’ਚ ਇਕ ਹੋਰ ਕੀਤੇ ਗਏ ਹਮਲੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਸ¤ਤ ਹੋਰ ਜ਼ਖ਼ਮੀ ਹੋ ਗਏ। ਰਾਜਧਾਨੀ ਤੋਂ ਲਗਭਗ 50 ਕਿਲੋਮੀਟਰ ਦ¤ਖਣ ’ਚ ਜਰਫ ਅਲ ਸਖਾਰ ’ਚ ਇਕ ਬੰਬ ਨੂੰ ਨਕਾਰਾ ਕਰਨ ਦੇ ਯਤਨ ਦੌਰਾਨ ਤਿੰਨ ਪੁਲਿਸ ਅਧਿਕਾਰੀ ਮਾਰੇ ਗਏ। ਪੁਲਿਸ ਨੇ ਦ¤ਸਿਆ ਕਿ ਬਗਦਾਦ ਦੇ ਦ¤ਖਣੀ ਪੂਰਬੀ ’ਚ

ਸਥਿਤ ਮਦੈਨ ਸ਼ਹਿਰ ’ਚ ਇਕ ਕਾਰ ’ਚ ਸਵਾਰ ਬੰਦੂਕਧਾਰੀਆਂ ਨੇ ਪੈਦਲ ਜਾ ਰਹੇ ਲੋਕਾਂ ’ਚ ਗੋਲੀਆਂ ਚਲਾਈਆਂ ਜਿਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦ¤ਸਿਆ ਕਿ ਬਗਦਾਦ ਤੋਂ 50 ਕਿਲੋਮੀਟਰ ਦੂਰ ਉ¤ਤਰ ’ਚ ਤਾਰਮਿਆ ਸ਼ਹਿਰ ਕੋਲ ਰਾਤ ਨੂੰ ਸੜਕ ਦੇ ਕੰਢੇ ਸੈਨਾ ਦੇ ਕਾਫਲੇ ਨੂੰ ਨਿਸ਼ਾਨ ਬਨ੍ਹਾ ਕੇ ਕੀਤੇ ਗਏ ਧਮਾਕੇ ’ਚ ਚਾਰ ਸੈਨਿਕਾਂ ਦੀ ਮੌਤ ਹੋ ਗਈ ਤੇ ਪੰਜ ਹੋਰ ਜ਼ਖ਼ਮੀ ਹੋ ਗਏ।ਬਗਦਾਦ ਦੇ ਉ¤ਤਰ ਪੂਰਬੀ ਜ਼ਿਲ੍ਹੇ ਸ਼ਾਬ ਦੇ ਇਕ ਬਾਜ਼ਾਰ ’ਚ ਹੋਏ ਇਕ ਕਾਰ ਬੰਬ ਧਮਾਕੇ ’ਚ ਛੇ ਲੋਕ ਮਾਰੇ ਗਏ ਤੇ 17 ਜ਼ਖ਼ਮੀ ਹੋ ਗਏ।

Send this to a friend