ਭੁਵਨੇਸ਼ਵਰ, 13 ਮਈ (ਪੀ.ਟੀ.)-ਓਡੀਸ਼ਾ ਦੇ ਕੋਰਾਪੁਟ ਸ਼ਹਿਰ ’ਚ ਇਕ ਪੁਲਿਸ ਕਾਂਸਟੇਬਲ ਨੇ 5 ਰਿਸ਼ਤੇਦਾਰਾਂ ਦੀ ਗੋਲੀ ਮਾਰ ਕੇ ਹ¤ਤਿਆ ਕਰਨ ਤੋਂ ਬਾਅਦ ਆਤਮ-ਹ¤ਤਿਆ ਕਰ ਲਈ। ਪੁਲਿਸ ਨੇ ਦ¤ਸਿਆ ਕਿ ਜ਼ਿਲ੍ਹਾ ਵਾਲੰਟੀਅਰ ਫੋਰਸ ਦੇ ਕਾਂਸਟੇਬਲ ਨਰਿੰਦਰ ਖੰਡਪਾਨ ਨੇ ਰਾਜਧਾਨੀ ਤੋਂ 500 ਕਿਲੋਮੀਟਰ ਦੂਰ ਕੋਰਾਪੁਟ ’ਚ ਆਪਣੇ ਕਿਰਾਏ ਦੇ ਮਕਾਨ ’ਚ ਆਪਣੀ ਸ¤ਸ, ਸਹੁਰੇ, ਸਾਲੇ ਤੇ ਦੋ ਹੋਰ ਰਿਸ਼ਤੇਦਾਰਾਂ ਦੀ ਗੋਲੀ ਮਾਰ ਕੇ ਹ¤ਤਿਆ ਕਰ ਦਿ¤ਤੀ। ਪੁਲਿਸ ਦੇ ਇੰਸਪੈਕਟਰ ਜਨਰਲ ਯਸ਼ਵੰਤ ਜੇਠਵਾ ਨੇ ਦ¤ਸਿਆ ਕਿ ਸਾਰੇ ਰਿਸ਼ਤੇਦਾਰਾਂ ਨੂੰ ਗੋਲੀ ਲ¤ਗੀ ਹੋਈ ਸੀ। ਮਾਮਲਾ ਪਰਿਵਾਰਕ ਵਿਵਾਦ ਦਾ ਪ੍ਰਤੀਤ ਹੁੰਦਾ ਹੈ। ਵਰਣਨਯੋਗ ਹੈ ਕਿ ਜ਼ਿਲ੍ਹਾ ਵਾਲੰਟੀਅਰ ਫੋਰਸ ਓਡੀਸ਼ਾ ਪੁਲਿਸ ਦੀ ਇਕ ਸ਼ਾਖਾ ਹੈ ਜੋ ਰਾਜ ’ਚ ਨਕਸਲ ਵਿਰੋਧੀ ਮੁਹਿੰਮ ‘ਚ ਮੁ¤ਖ ਭੂਮਿਕਾ ਨਿਭਾਉਂਦੀ ਹੈ।