41 ਵਾਰਦਾਤਾਂ ’ਚ 38 ਕਾਰਾਂ, 2 ਮੋਟਰ ਸਾਇਕਲ ਤੇ ਇਕ ਸਕੂਟਰ ਚੋਰੀ ਕੀਤੀਆਂ ਚੋਰੀ
ਖੰਨਾ, 26 ਅਗਸਤ (ਪਨਾਗ, ਸਲਾਣਾ)- ਪੁਲਿਸ ਜ਼ਿਲ੍ਹਾ ਖੰਨਾ ਦੇ ਸੀ.ਆਈ.ਏ. ਸਟਾਫ਼ ਤੇ ਥਾਣਾ ਸਿਟੀ 01 ਦੇ ਸਾਂਝੇ ਅਪ੍ਰਰੇਸ਼ਨ ਦੌਰਾਨ ਖੰਨਾ ਪੁਲਸ ਵੱਲੋਂ ਅੰਤਰਰਾਜੀ ਕਾਰ ਗਿਰੋਹ ਦੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੀਆਂ 38 ਕਾਰਾਂ, 01 ਮੋਟਰਸਾਇਕਲ ਦਾ ਸਪੇਅਰ ਪਾਰਟਸ, ਚੋਰੀਸ਼ੁਦਾ 01 ਮੋਟਰਸਾਇਕਲ ਅਤੇ 01 ਸਕੂਟਰ ਅਤੇ 01 ਲੱਖ 35 ਹਜ਼ਾਰ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਤਰ੍ਹਾਂ ਪਿਛਲੇ 15 ਦਿਨਾਂ ਵਿਚ ਕਾਬੂ ਕੀਤੇ 02 ਲੁਟੇਰਾ ਗਿਰੋਹ ਤੋਂ ਹੁਣ ਤੱਕ 50 ਕਾਰਾਂ, 07 ਮੋਟਰ ਸਾਇਕਲ ਅਤੇ 01 ਸਕੂਟਰ (ਪਾਰਟਸ) ਬਰਾਮਦ ਕੀਤੇ ਗਏ ਹਨ। ਅੱਜ ਇੱਥੇ ਪੁਲਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਸ ਵੱਲੋਂ ਪਿਛਲੇ ਦਿਨੀਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਸਪੈਸ਼ਲ ਮੁਹਿੰਮ ਵਿਚ ਪੁਲਸ
ਜ਼ਿਲ੍ਹਾ ਖੰਨਾ ਵਿਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਅਤੇ ਚੋਰਾਂ ਨੂੰ ਨੱਥ ਪਾਉਣ ਲਈ ਐਸ. ਪੀ. (ਆਈ.) ਜਸਵੀਰ ਸਿੰਘ ਅਤੇ ਡੀ. ਐਸ. ਪੀ. ਖੰਨਾ ਦੀਪਕ ਰਾਏ ਦੀ ਰਹਿਨੁਮਾਈ ਹੇਠਾਂ ਸੀ. ਆਈ. ਏ. ਸਟਾਫ਼ ਖੰਨਾ ਦੇ ਇੰਚਾਰਜ ਇੰਸ. ਗੁਰਮੇਲ ਸਿੰਘ ਅਤੇ ਥਾਣਾ ਸਿਟੀ 01 ਦੇ ਥਾਣੇਦਾਰ ਲਾਭ ਸਿੰਘ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਖਿਲਾਫ ਵੱਖ-ਵੱਖ ਜ਼ਿਲਿ੍ਹਆਂ ਅੰਦਰ ਚੋਰੀ ਦੇ 25 ਮੁੱਕਦਮੇ ਦਰਜ ਹਨ।