June 1, 2026 7:39 am

ਰੈਗੂਲੇਟਰੀ ਢਾਂਚੇ ਦੀ ਨਾਕਾਮੀ ਕਾਰਨ ਦੇਸ਼ ’ਚ ਘੱਪਲੇ ਵਧੇ: ਸੀ. ਬੀ. ਆਈ.

image ਨਵੀਂ ਦਿੱਲੀ, 13 ਮਈ (ਪੀ.ਟੀ.)-ਕੇਂਦਰੀ ਜਾਂਚ ਬਿਊਰੋ ਨੇ ਅੱਜ ਪਿਛਲੇ ਕੁਝ ਸਾਲਾਂ ’ਚ 29000 ਕਰੋੜ ਰੁਪਏ ਦੇ ਕੰਪਨੀਆਂ ਦੇ ਘੁਟਾਲੇ ਲਈ ਵਿਧਾਨਕ ਆਡੀਟਰਾਂ ਸਮੇਤ ਰੈਗੂਲੇਟਰੀ ਨਿਗਰਾਨ ਢਾਂਚੇ ਦੀ ਸਮੂਹਿਕ ਨਾਕਾਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਰਣਜੀਤ ਸਿਨਹਾ ਨੇ ਕਿਹਾ ਕਿ ਭਾਰਤ ’ਚ ਵੱਡੀ ਪੱਧਰ ’ਤੇ ਘੁਟਾਲੇ ਸਾਹਮਣੇ ਆਏ ਹਨ ਤੇ ਇਹ ਦੋਵਾਂ ਸਰਕਾਰੀ ਤੇ ਨਿੱਜੀ ਖੇਤਰਾਂ ’ਚ ਵਾਪਰੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਪੰਦਰਾਂ ਸਾਲਾਂ ’ਚ ਭਾਰਤ ’ਚ ਘੁਟਾਲਿਆਂ ਦੀ ਗਿਣਤੀ ਤੇ ਆਕਾਰ ਬਹੁਤ ਵਧਿਆ ਹੈ ਤੇ ਬਹੁਤੇ ਮਾਮਲਿਆਂ ’ਚ ਪ੍ਰਚਾਰਕਾਂ, ਚੋਟੀ ਦੇ ਪ੍ਰਬੰਧਕਾਂ ਨੇ ਪੈਸੇ ਨਾਲ ਹੱਥ ਰੰਗੇ ਹਨ ਤੇ ਨਿਵੇਸ਼ਕਾਂ ਨਾਲ ਠੱਗੀ ਕੀਤੀ ਗਈ ਹੈ। ਸਨਅਤੀ ਸੰਗਠਨ ਐਸੋਚਮ ਵਲੋਂ ਕੰਪਨੀਆਂ

’ਚ ਘੁਟਾਲੇ ਬਾਰੇ ਕਰਵਾਏ 8ਵੇਂ ਸਲਾਨਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਪਾਰਕ ਬੈਂਕਾਂ ਨਾਲ 31 ਮਾਰਚ 2013 ਤਕ 29910 ਕਰੋੜ ਰੁਪਏ ਦੇ 1.69 ਲੱਖ ਘੁਟਾਲਿਆਂ ਦੇ ਮਾਮਲੇ ਵਾਪਰੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਖੇਤਰ ਦੀਆਂ ਬੈਂਕਾਂ ਨੇ ਮਾਰਚ 2013 ਤਕ ਤਿੰਨ ਸਾਲਾਂ ’ਚ ਧੋਖਾਧੜੀ ਤੇ ਜਾਲਸਾਜੀ ਕਾਰਨ 22743 ਕਰੋੜ ਰੁਪਏ ਦਾ ਨੁਕਸਾਨ ਉਠਾਇਆ ਹੈ।

Send this to a friend